''ਵੋਟਰ ਸੂਚੀਆਂ'' ''ਚ ਸੋਧ ਦਾ ਕੰਮ 16 ਅਗਸਤ ਤੋਂ ਸ਼ੁਰੂ

Friday, Aug 09, 2019 - 09:36 AM (IST)

''ਵੋਟਰ ਸੂਚੀਆਂ'' ''ਚ ਸੋਧ ਦਾ ਕੰਮ 16 ਅਗਸਤ ਤੋਂ ਸ਼ੁਰੂ

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਫਸਰ ਵਲੋਂ 16 ਅਗਸਤ, 2019 ਤੋਂ ਫੋਟੋ ਵੋਟਰ ਸੂਚੀ 'ਚ ਵਿਸ਼ੇਸ਼ ਸੋਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੀਤੇ ਦਿਨ ਮੁੱਖ ਚੋਣ ਅਫਸਰ, ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 1-1-2020 ਨੂੰ ਵੋਟਰ ਵਜੋਂ ਨਾਮ ਦਰਜ ਕਰਨ ਲਈ ਵੋਟਰ ਫੋਟੋ ਸੂਚੀ 'ਚ ਵਿਸ਼ੇਸ਼ ਸੋਧਾਂ ਕਰਨ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵੋਟਰ ਸੂਚੀ ਨੂੰ ਹੋਰ ਸੁਚੱਜਾ ਬਣਾਉਣ ਲਈ ਬੂਥ ਲੈਵਲ ਅਫਸਰਾਂ ਵਲੋਂ ਘਰ-ਘਰ ਜਾ ਕੇ ਸ਼ਨਾਖਤ ਕੀਤੀ ਜਾਵੇਗੀ ਅਤੇ ਇਹ ਪ੍ਰਕਿਰਿਆ 30 ਸਤੰਬਰ ਤੱਕ ਜਾਰੀ ਰਹੇਗੀ।

ਮਤਦਾਤਾ ਵੋਟਰ ਹੈਲਪ ਲਾਈਨ ਮੋਬਾਇਲ ਐਪ, ਨੈਸ਼ਨਲ ਵੋਟਰ ਸਰਵਿਸ ਪੋਰਟਲ, ਨੇੜਲੇ ਸੇਵਾ ਕੇਂਦਰਾਂ 'ਚ ਜਾ ਕੇ ਜਾਂ ਈ. ਆਰ. ਓ. ਦਫਤਰ ਦੇ ਵੋਟਰ ਸੁਵਿਧਾ ਕੇਂਦਰ 'ਚ ਜਾ ਕੇ ਆਪਣੇ ਵੇਰਵਿਆਂ ਦੀ ਪੜਤਾਲ ਕਰ ਸਕਦਾ ਹੈ। ਵੋਟਰ ਭਾਰਤੀ ਪਾਸਪੋਰਟ, ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ ਅਤੇ ਰਾਸ਼ਨ ਕਾਰਡ 'ਚੋਂ ਕਿਸੇ ਇਕ ਦਸਤਾਵੇਜ਼ ਦੀ ਕਾਪੀ ਦੇ ਕੇ ਵੋਟਰ ਸੂਚੀ 'ਚ ਆਪਣਾ ਨਾਂ ਦਰਜ ਕਰਵਾ ਸਕਦਾ ਹੈ।


author

Babita

Content Editor

Related News