ਟਰਾਂਸਪੋਰਟ ਵਿਭਾਗ ਦੀ ਅਣਦੇਖੀ ਕਾਰਨ ਨਹੀਂ ਹੋ ਸਕੀ ''ਵਾਲਵੋ ਬੱਸ'' ਦੀ ਰਿਪੇਅਰ

Monday, Jan 27, 2020 - 05:28 PM (IST)

ਟਰਾਂਸਪੋਰਟ ਵਿਭਾਗ ਦੀ ਅਣਦੇਖੀ ਕਾਰਨ ਨਹੀਂ ਹੋ ਸਕੀ ''ਵਾਲਵੋ ਬੱਸ'' ਦੀ ਰਿਪੇਅਰ

ਲੁਧਿਆਣਾ (ਮੋਹਿਨੀ) : ਪੰਜਾਬ ਸਟੇਟ ਟਰਾਂਸਪੋਰਟ ਵਲੋਂ ਯਾਤਰੀਆਂ ਦੀ ਸਹੂਲਤ ਲਈ ਲੁਧਿਆਣਾ ਤੋਂ ਦਿੱਲੀ ਤੱਕ ਪੰਜਾਬ ਰੋਡਵੇਜ਼ ਡਿਪੂਆਂ ਲਈ 3 ਏ. ਸੀ. ਵਾਲਵੋ ਬੱਸਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ 'ਚ ਯਾਤਰੀਆਂ ਨੂੰ ਗਰਮੀਆਂ 'ਚ ਏ. ਸੀ. ਤੇ ਸਰਦੀਆਂ 'ਚ ਹੀਟ ਵੈਂਟੀਲੇਟਰ ਦੀ ਸਹੂਲਤ ਮਿਲਦੀ ਹੈ ਪਰ ਹੁਣ ਕੇਵਲ 2 ਵਾਲਵੋ ਬੱਸਾਂ ਰੋਡਵੇਜ਼ ਵਿਭਾਗ ਦੇ ਕੋਲ ਹਨ, ਜਿਨ੍ਹਾਂ 'ਚ ਤੀਜੀ ਬੱਸ ਦਾ ਐਕਸੀਡੈਂਟ ਹੋਏ ਨੂੰ 6 ਮਹੀਨੇ ਬੀਤ ਚੁੱਕੇ ਹਨ ਪਰ ਹੁਣ ਤੱਕ ਠੀਕ ਕੰਡੀਸ਼ਨ 'ਚ ਨਾ ਹੋਣ ਕਾਰਨ ਬੰਦ ਪਈ ਹੈ, ਜਿਸ ਦੀ ਅਜੇ ਤੱਕ ਚੱਲ ਰਹੀ ਹੈ।

ਬੱਸ ਨੂੰ ਚੱਲਣ 'ਚ ਦੇਰੀ ਕਾਰਨ ਇਹ ਹੈ ਕਿ ਗਿਅਰ ਬਾਕਸ 'ਤੇ ਪਿਸਟਨ ਦਾ ਸਮਾਨ ਇੰਡੀਆ 'ਚ ਮੁਹੱਈਆ ਨਹੀਂ ਹੈ, ਜਿਸ ਕਾਰਨ ਇਸ ਦੀ ਰਿਪੇਅਰ ਰੁਕੀ ਰਹੀ, ਜਿਸ ਦਾ ਮਾਡਲ 2018 ਹੈ। ਵਾਲਵੋ ਬੱਸ ਦੇ ਨਾ ਅਉਣ ਨਾਲ ਜਿੱਥੇ ਯਾਤਰੀਆਂ ਨੂੰ ਦੂਜੀਆਂ ਬੱਸਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਉੱਥੇ ਵਿਭਾਗ ਦੀ ਲੱਖਾਂ ਰੁਪਏ ਦੀ ਆਮਦਨ 'ਤੇ ਫਰਕ ਪੈ ਗਿਆ। ਜੇਕਰ ਵਿਭਾਗ ਦੇ ਉੱਚ ਅਧਿਕਾਰੀ ਬੱਸ ਦੀ ਰਿਪੇਅਰ ਕਰਾਉਣ 'ਤੇ ਪਹਿਲਾਂ ਹੀ ਧਿਆਨ ਦਿੰਦੇ ਤਾਂ ਅੱਜ 6 ਮਹੀਨੇ ਨਾ ਬੀਤਦੇ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਵਿਭਾਗ ਦੇ ਅਧਿਕਾਰੀ ਆਪਣੇ ਕੰਮ ਪ੍ਰਤੀ ਕਿੰਨੇ ਸੁਚੇਤ ਹਨ। ਨਾਲ ਹੀ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਲਵੋ ਬੱਸ ਦਾ ਇੰਜਣ ਡੈਮੇਜ ਹੋਣ ਨਾਲ ਇਸ ਦੇ ਸਪੇਅਰ ਪਾਰਟਸ ਨਹੀਂ ਮਿਲ ਰਹੇ ਸਨ, ਜੋ ਜਰਮਨ ਟੈਕਨਾਲੋਜੀ ਦੇ ਸਨ, ਜਿਸ ਕਾਰਨ ਇਸ ਦੀ ਰਿਪੇਅਰ ਹੋਣ 'ਚ ਜ਼ਿਆਦਾ ਸਮਾਂ ਲੱਗ ਗਿਆ ਹੈ।


author

Babita

Content Editor

Related News