ਕੈਨੇਡਾ 'ਚ ਪੰਜਾਬ ਪੁਲਸ ਦੇ ਖਿਡਾਰੀਆਂ ਦਾ ਦਬਦਬਾ, ਰੋਪੜ ਦੇ ਵਿਸ਼ਾਲ ਰਾਣਾ ਬਣੇ ਵਰਲਡ ਪੁਲਸ ਚੈਂਪੀਅਨ

Monday, Jul 31, 2023 - 05:00 PM (IST)

ਕੈਨੇਡਾ 'ਚ ਪੰਜਾਬ ਪੁਲਸ ਦੇ ਖਿਡਾਰੀਆਂ ਦਾ ਦਬਦਬਾ, ਰੋਪੜ ਦੇ ਵਿਸ਼ਾਲ ਰਾਣਾ ਬਣੇ ਵਰਲਡ ਪੁਲਸ ਚੈਂਪੀਅਨ

ਰੋਪੜ/ਕੈਨੇਡਾ- ਕੈਨੇਡਾ ਵਿਚ ਪੰਜਾਬ ਪੁਲਸ ਦੇ ਖਿਡਾਰੀਆਂ ਦਾ ਦਬਦਬਾ ਰਿਹਾ ਹੈ। ਆਲ ਇੰਡੀਆ ਪੁਲਸ ਕੰਪੀਟੀਸ਼ਨ ਵਿਚ ਅਕਸਰ ਪੰਜਾਬ ਪੁਲਸ ਦੇ ਖਿਡਾਰੀ ਆਪਣੀ ਪ੍ਰਤਿਭਾ ਵਿਖਾ ਰਹੇ ਹਨ। ਖਿਡਾਰੀਆਂ ਨੇ ਪਹਿਲੇ ਹੀ ਦਿਨ 9 ਗੋਲਡ ਅਤੇ ਇਕ ਸਿਲਵਰ ਤਮਗਾ ਜਿੱਤ ਕੇ ਮੈਡਲ ਟੈਲੀ ਵਿਚ ਵਧੀਆ ਪਾਜ਼ੀਸ਼ਨ ਬਣਾਈ ਹੋਈ ਹੈ। ਪੰਜਾਬ ਪੁਲਸ ਦੇ ਟਾਪ ਖਿਡਾਰੀ ਜਿਨ੍ਹਾਂ ਨੇ ਆਲ ਇੰਡੀਆ ਪੁਲਸ ਕੰਪੀਟੀਸ਼ਨ ਸਮੇਤ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਗੋਲਡ ਮੈਡਲ ਜਿੱਤੇ ਹਨ, ਉਨ੍ਹਾਂ ਨੂੰ ਇਸ ਦਾ ਹਿੱਸਾ ਬਣਾਇਆ ਗਿਆ ਹੈ। ਪੰਜਾਬ ਪੁਲਸ 'ਚ ਤਾਇਨਾਤ ਏ. ਐੱਸ. ਆਈ. ਵਿਸ਼ਾਲ ਰਾਣਾ ਨੇ ਕੈਨੇਡਾ 'ਚ ਚੱਲ ਰਹੇ ਵਿਸ਼ਵ ਪੁਲਸ ਮੁਕਾਬਲਿਆਂ ਦੇ 70 ਕਿੱਲੋ ਰੈਸਲਿੰਗ ਕੈਟੇਗਿਰੀ ਵਿੱਚ ਗੋਲਡ ਮੈਡਲ 'ਤੇ ਕਬਜ਼ਾ ਕੀਤਾ ਹੈ। ਇਹ ਮੈਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਸ਼ਹਿਰ ਵਿੱਚ 28 ਜੁਲਾਈ ਤੋਂ 6 ਅਗਸਤ ਤੱਕ ਖੇਡੇ ਜਾ ਰਹੇ ਹਨ। ਵਿਸ਼ਾਲ ਰਾਣਾ ਨੇ ਸੈਮੀਫਾਈਨਲ 'ਚ ਅਮਰੀਕਾ ਅਤੇ ਕੈਨੇਡਾ ਦੇ ਆਪਣੇ ਵਿਰੋਧੀਆਂ ਨੂੰ ਹਰਾਇਆ ਹੈ।

ਵਿਸ਼ਾਲ ਰਾਣਾ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਅਧੀਨ ਪੈਂਦੇ ਪਿੰਡ ਮੁਕਾਰੀ ਦੇ ਰਹਿਣ ਵਾਲੇ ਹਨ। ਵਿਸ਼ਾਲ ਦੇ ਪਿਤਾ ਬਲਿੰਦਰ ਰਾਣਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਸ਼ਾਲ ਰਾਣਾ ਪੁਲਸ ਹਿੰਦ ਕੇਸਰੀ ਦਾ ਖਿਤਾਬ ਵੀ ਹਾਸਲ ਕਰ ਚੁੱਕਿਆ ਹੈ। ਦੇਸ਼ ਭਰ ਦੀ ਪੁਲਸ ਦੇ ਬਹਾਦਰ ਸਿਪਾਹੀਆਂ ਵਿਚਕਾਰ ਇਸ ਤਰ੍ਹਾਂ ਦੇ ਮੁਕਾਬਲੇ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਸੂਬਾ ਪੱਧਰ 'ਤੇ, ਫਿਰ ਏਸ਼ੀਆ ਪੱਧਰ 'ਤੇ ਅਤੇ ਹੁਣ ਵਿਸ਼ਵ ਪੱਧਰ 'ਤੇ ਹੁੰਦੇ ਆ ਰਹੇ ਹਨ। ਜਿਸ ਵਿੱਚ ਵਿਸ਼ਾਲ ਰਾਣਾ ਨੇ ਧਾਕ ਜਮਾਉਂਦੇ ਹੋਏ 70 ਕਿਲੋ ਵਰਗ ਦੇ ਪਹਿਲਵਾਨ ਮੁਕਾਬਲਿਆਂ ਵਿੱਚ ਗੋਲਡ ਮੈਡਲ ਉੱਤੇ ਕਬਜ਼ਾ ਕੀਤਾ ਹੈ। 

ਇਹ ਵੀ ਪੜ੍ਹੋ- ਮਨਪ੍ਰੀਤ ਬਾਦਲ 'ਤੇ ਵਰ੍ਹੇ CM ਭਗਵੰਤ ਮਾਨ, ਕਿਹਾ-ਸਭ ਤੋਂ ਵੱਡਾ ਡਰਾਮੇਬਾਜ਼, ਮਿਲਣਾ ਚਾਹੀਦਾ ਹੈ 'ਆਸਕਰ ਐਵਾਰਡ'

ਇਸ ਚੈਂਪੀਅਨਸ਼ਿਪ ਵਿਚ 60 ਤੋਂ ਵੱਧ ਦੇਸ਼ਾਂ ਦੇ 8500 ਖਿਡਾਰੀ ਪਹੁੰਚੇ ਹਨ, ਜੋ 10 ਦਿਨਾਂ ਵਿਚ 63 ਸਪੋਰਟਸ ਗੇਮਸ ਖੇਡਣਗੇ। ਪੰਜਾਬ ਪੁਲਸ ਦੇ ਖਿਡਾਰੀਆਂ ਦੀ ਵਧੀਆ ਪਰਫਾਰਮੈਂਸ 'ਤੇ ਏ. ਡੀ. ਜੀ. ਪੀ. ਐੱਮ. ਐੱਫ਼ ਫਾਰੂਕੀ ਨੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਖਿਡਾਰੀ ਪੰਜਾਬ ਪੁਲਸ ਅਤੇ ਦੇਸ਼ ਦਾ ਵਿਦੇਸ਼ਾਂ ਵਿਚ ਨਾਂ ਰੌਸ਼ਨ ਕਰ ਰਹੇ ਹਨ। ਸਪੋਰਟਸ ਸੈਕਟਰੀ ਪਦਮ ਸ਼੍ਰੀ ਬਹਾਦਰ ਸਿੰਘ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। 

ਭਾਰਤ ਨੇ ਜਿੱਤੇ 38 ਮੈਡਲ 
ਗੇਮਸ ਦੇ ਪਹਿਲੇ ਦਿਨ ਭਾਰਤੀ ਟੀਮ ਦੇ ਖਿਡਾਰੀਆਂ ਨੇ ਕੁਲ 38 ਤਮਗੇ ਜਿੱਤੇ, ਜਿਸ ਵਿਚ 27 ਗੋਲਡ ਅਤੇ 11 ਸਿਲਵਰ ਮੈਡਲ ਹਨ। ਇਨ੍ਹਾਂ ਵਿਚ ਸਾਰੇ ਸੂਬੇ ਦੇ ਖਿਡਾਰੀਆਂ ਨੇ ਰੈਸਲਿੰਗ ਵਿਚ 5 ਗੋਲਡ, ਬਾਡੀ ਬਿਲਡਿੰਗ ਵਿਚ 4 ਗੋਲਡ ਅਤੇ 1 ਸਿਲਵਰ ਤਮਗਾ ਜਿੱਤਿਆ ਹੈ। ਬਹਾਦਰ ਬਬੀਤਾ ਨੂੰ ਬਾਡੀ ਬਿਲਡਿੰਗ ਵਿਚ ਗੋਲਡ ਮੈਡਲ ਮਿਲਿਆ ਹੈ। ਵਿਸ਼ਵ ਪੱਧਰ 'ਤੇ ਵਿਸ਼ਾਲ ਰਾਣਾ ਦੀ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ, ਰਾਣਾ ਸ਼ਮਸ਼ੇਰ ਸਿੰਘ, ਪੰਜਾਬ ਮੋਰਚਾ ਕਨਵੀਨਰ ਗੌਰਵ ਰਾਣਾ, ਰਾਣਾ ਜੈਨ ਸਿੰਘ, ਮਹਿੰਦਰ ਸਿੰਘ ਰਾਣਾ, ਸਾਬਕਾ ਨਗਰ ਪੰਚਾਇਤ ਨੂਰਪੁਰ ਬੇਦੀ ਦੇ ਪ੍ਰਧਾਨ ਜਗਨਨਾਥ ਭੰਡਾਰੀ, ਹਰਦੀਪ ਸਿੰਘ ਨੇ ਸਨਮਾਨਤ ਕੀਤਾ। ਭੁਪਿੰਦਰ ਸਿੰਘ ਮੁਕਾਰੀ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ- ਦੋਆਬਾ ਵਾਸੀਆਂ ਲਈ ਚੰਗੀ ਖ਼ਬਰ, ਆਦਮਪੁਰ ਏਅਰਪੋਰਟ ਤੋਂ ਨਾਂਦੇੜ ਤੇ ਗੋਆ ਸਣੇ ਕਈ ਸ਼ਹਿਰਾਂ ਲਈ ਉੱਡਣਗੀਆਂ ਉਡਾਣਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News