ਪਹਿਲਾਂ ਬਣਾਈ ਨੌਜਵਾਨ ਦੀ ਅਸ਼ਲੀਲ ਵੀਡੀਓ, ਫਿਰ ਵਾਇਰਲ ਕਰਨ ਦੀ ਧਮਕੀ ਦੇ ਖੋਹੇ 6.45 ਲੱਖ ਰੁਪਏ

Sunday, Mar 14, 2021 - 06:13 PM (IST)

ਪਹਿਲਾਂ ਬਣਾਈ ਨੌਜਵਾਨ ਦੀ ਅਸ਼ਲੀਲ ਵੀਡੀਓ, ਫਿਰ ਵਾਇਰਲ ਕਰਨ ਦੀ ਧਮਕੀ ਦੇ ਖੋਹੇ 6.45 ਲੱਖ ਰੁਪਏ

ਤਰਨਤਾਰਨ (ਰਾਜੂ): ਥਾਣਾ ਸਿਟੀ ਤਰਨਤਾਰਨ ਪੁਲਸ ਨੇ ਕਾਰ ਵੇਚਣ ਬਹਾਨੇ ਗ੍ਰਾਹਕ ਨੂੰ ਘਰ ਸੱਦ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇ ਕੇ 6 ਲੱਖ 45 ਹਜ਼ਾਰ ਰੁਪਏ ਖੋਹਣ ਦੇ ਦੋਸ਼ ਹੇਠ ਵਿਧਵਾ ਮਾਂ ਅਤੇ ਉਸ ਦੇ ਦੋ ਮੁੰਡਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਹਰਸ਼ਿੰਦਰ ਸਿੰਘ ਪੁੱਤਰ ਭੁਪਿੰਦਰਪਾਲ ਸਿੰਘ ਵਾਸੀ ਡੁੱਗਰੀ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ 12 ਮਾਰਚ ਨੂੰ ਉਹ ਇਨੋਵਾ ਗੱਡੀ ਖਰੀਦਣ ਲਈ ਤਰਨਤਾਰਨ ਵਿਖੇ ਆਇਆ ਸੀ।

ਇਹ ਵੀ ਪੜ੍ਹੋ: ਪੁੱਤਰ ਕੋਲ ਵਿਦੇਸ਼ ਜਾਣਾ ਵੀ ਨਾ ਹੋਇਆ ਨਸੀਬ, ਭਿਆਨਕ ਹਾਦਸੇ ’ਚ ਹੋਈ ਮੌਤ

ਜਿਸ ਦੌਰਾਨ ਇਕ ਵਿਧਵਾ ਔਰਤ ਅਤੇ ਉਸ ਦੇ ਦੋ ਮੁੰਡਿਆਂ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਅਸ਼ਲੀਲ ਵੀਡੀਓ ਬਣਾ ਲਈ ਅਤੇ ਵਾਇਰਲ ਕਰਨ ਦੀ ਧਮਕੀ ਦਿੰਦਿਆਂ ਉਸ ਵਲੋਂ ਇਨੋਵਾ ਗੱਡੀ ਖਰੀਦਣ ਲਈ ਲਿਆਂਦੇ 6 ਲੱਖ 45 ਹਜ਼ਾਰ ਰੁਪਏ ਖੋਹ ਲਏ ਅਤੇ ਧਮਕੀ ਦਿੱਤੀ ਕਿ ਜੇਕਰ ਪੈਸੇ ਜਾਂ ਗੱਡੀ ਮੰਗੀ ਤਾਂ ਉਹ ਵੀਡੀਓ ਵਾਇਰਲ ਕਰ ਦੇਣਗੇ। ਜਿਸ ਦੀ ਸ਼ਿਕਾਇਤ ਉਸ ਨੇ ਤੁਰੰਤ ਪੁਲਸ ਨੂੰ ਕਰ ਦਿੱਤੀ।

ਇਹ ਵੀ ਪੜ੍ਹੋ:  ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!

ਇਸ ਸਬੰਧੀ ਸਬ-ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਵੀਰਾ ਸ਼ਰਮਾ ਪਤਨੀ ਲੇਟ ਦਰਸ਼ਨ ਪ੍ਰਕਾਸ਼, ਲਲਿਤ ਕੁਮਾਰ ਅਤੇ ਮੁਨੀਸ਼ ਕੁਮਾਰ ਉਰਫ ਪ੍ਰਿੰਸ ਪੁੱਤਰਾਨ ਲੇਟ ਦਰਸ਼ਨ ਪ੍ਰਕਾਸ਼ ਵਾਸੀਆਨ ਗੁਰੂ ਤੇਗ ਬਹਾਦਰ ਤਰਨਤਾਰਨ ਵਿਰੁੱਧ ਮੁਕੱਦਮਾ ਨੰਬਰ 39 ਧਾਰਾ 379ਬੀ-ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਮੁੜ ਆਇਆ 'ਫਤਿਹਵੀਰ', ਘਰ ’ਚ ਵਿਆਹ ਵਰਗਾ ਮਾਹੌਲ(ਤਸਵੀਰਾਂ)


author

Shyna

Content Editor

Related News