ਪੰਜਾਬ '' ਚ VIP ਨੰਬਰਾਂ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੀਮਤ ਸੁਣ ਉੱਡਣਗੇ ਹੋਸ਼

Tuesday, Feb 25, 2025 - 11:47 AM (IST)

ਪੰਜਾਬ '' ਚ VIP ਨੰਬਰਾਂ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੀਮਤ ਸੁਣ ਉੱਡਣਗੇ ਹੋਸ਼

ਅੰਮ੍ਰਿਤਸਰ (ਨੀਰਜ) : ਵੀ. ਆਈ. ਪੀ. ਨੰਬਰਾਂ ਦੇ ਸ਼ੌਕੀਨ ਲੋਕਾਂ ਨੂੰ ਹੁਣ ਮੋਟੀ ਰਕਮ ਫੂਕਣੀ ਪਵੇਗੀ ਕਿਉਂਕਿ ਟਰਾਂਸਪੋਰਟ ਵਿਭਾਗ ਨੇ ਵੀ. ਆਈ. ਪੀ. ਨੰਬਰਾਂ ਦੇ ਰੇਟ ਤਿੰਨ ਤੋਂ ਪੰਜ ਗੁਣਾ ਵਧਾ ਦਿੱਤੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਵੀ. ਆਈ. ਪੀ. ਨੰਬਰਾਂ ਦੇ ਸ਼ੌਕੀਨ ਲੋਕਾਂ ਲਈ ਵੀ. ਆਈ. ਪੀ. ਨੰਬਰ ਲੈਣਾ ਆਸਾਨ ਨਹੀਂ ਹੋਵੇਗਾ | ਜਾਣਕਾਰੀ ਅਨੁਸਾਰ ਵਿਭਾਗ ਨੇ 0001 ਨੰਬਰ 5 ਲੱਖ ਰੁਪਏ ਵਿਚ ਕਰ ਦਿੱਤਾ ਹੈ ਅਤੇ ਇਹ ਵੀ ਰਾਖਵੀਂ ਕੀਮਤ ਹੈ ਕਿਉਂਕਿ ਇਨ੍ਹਾਂ ਨੰਬਰਾਂ ਦੀ ਈ-ਆਕਸ਼ਨ ਰਾਹੀਂ ਨਿਲਾਮੀ ਕੀਤੀ ਜਾਣੀ ਹੈ, ਅਜਿਹੇ ’ਚ ਜੇਕਰ ਨਿਲਾਮੀ 5 ਲੱਖ ਤੋਂ 10 ਲੱਖ ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਹੁੰਦੀ ਹੈ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ 0001 ਨੰਬਰ 35 ਲੱਖ ਤੱਕ ਨਿਲਾਮ ਹੋਇਆ ਸੀ ਕਿਉਂਕਿ ਉਸ ਸਮੇਂ ਨਿਲਾਮੀ ਵਿਚ ਸ਼ਾਮਲ ਕੁਝ ਪ੍ਰਭਾਵਸ਼ਾਲੀ ਲੋਕਾਂ ਲਈ ਨਿਲਾਮੀ ਵਿਚ ਨੰਬਰ ਮੁੱਛ ਦਾ ਸਵਾਲ ਬਣੇ ਹੋਏ ਸਨ ਅਤੇ ਅਜਿਹੇ ਲੋਕਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ। ਇਹ ਸਾਰੀ ਦੁਨੀਆ ਜਾਣਦੀ ਹੈ।

ਇਹ ਵੀ ਪੜ੍ਹੋ : 25 ਤਾਰੀਖ਼ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ, ਹਲਚਲ ਵਧੀ

ਜਾਣਕਾਰੀ ਮੁਤਾਬਕ ਸਿਰਫ 0001 ਹੀ ਨਹੀਂ ਸਗੋਂ 0002 ਤੋਂ 0009 ਅਤੇ 0786 ਤੱਕ ਦੇ ਨੰਬਰਾਂ ਦੀ ਵੀ 2 ਲੱਖ ਰੁਪਏ ਤੱਕ ਦੀ ਰਿਜ਼ਰਵ ਕੀਮਤ ਰੱਖੀ ਗਈ ਹੈ। ਵੀ. ਅਾਈ. ਪੀ. ਨੰਬਰਾਂ ਦੀ ਸ਼੍ਰੇਣੀ ਵਿਚ 0010 ਤੋਂ 0099, 0100, 0200, 0300, 0400, 0500 , 0600, 0700, 0800, 0900, 1000, 0101, 0111, 0777, 0888, 0999, 1111, 7777, 0888, 0295,1313 ਨੰਬਰ ਦਾ ਰਿਜ਼ਰਵ ਪ੍ਰਾਈਸ ਸਿੱਧਾ 1 ਲੱਖ ਰੁਪਏ ਤੱਕ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਵਲੋਂ ਨਵੇਂ ਹੁਕਮ ਜਾਰੀ

ਵੀ. ਆਈ. ਪੀ. ਨੰਬਰਾਂ ਦੀ ਚੌਥੀ ਸ਼੍ਰੇਣੀ ਵੀ 50 ਹਜ਼ਾਰ ’ਚ

ਹਾਲਾਂਕਿ ਵੀ. ਆਈ. ਪੀ. ਨੰਬਰਾਂ ਦੀ ਪਹਿਲੀ ਸ਼੍ਰੇਣੀ ਵਿਚ 1 ਤੋਂ 9 ਤੱਕ ਨੰਬਰ ਹੁੰਦੇ ਹਨ ਪਰ ਘੱਟ ਪੈਸੇ ਖਰਚਣ ਵਾਲੇ ਲੋਕਾਂ ਦੇ ਨੰਬਰਾਂ ਦੀ ਚੌਥੀ ਸ਼੍ਰੇਣੀ ਵੀ 50 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਚੌਥੀ ਸ਼੍ਰੇਣੀ ਵਿਚ 2000, 3000, 4000, 5000, 6000, 7000, 8000, 9000, 0222, 0333, 0444, 0555, 0666, 2222, 3333, 4444, 5555, 6666, 8888, 9999, 1234, 2345, 3456, 4567, 5678, 6789, 7890, 0108 ਵਰਗੇ ਨੰਬਰਾਂ ਦੀ ਰਾਖਵੀਂ ਕੀਮਤ ਵੀ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Punjab : ਚੱਲਦੇ ਵਿਆਹ 'ਚੋਂ ਪੁਲਸ ਨੇ ਚੁੱਕ ਲਿਆ ਲਾੜਾ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

5ਵੀਂ ਸ਼੍ਰੇਣੀ ਵੀ ਘੱਟ ਤੋਂ ਘੱਟ 20 ਹਜ਼ਾਰ ’ਚ

ਫੈਂਸੀ ਨੰਬਰਾਂ ਦੀ ਪੰਜਵੀਂ ਸ਼੍ਰੇਣੀ, ਜਿਸ ਨੂੰ ਆਮ ਮੱਧ ਵਰਗ ਦੀ ਪਹੁੰਚ ਕਿਹਾ ਜਾਂਦਾ ਹੈ, ਦੀ ਵੀ ਘੱਟੋ-ਘੱਟ ਰਾਖਵੀਂ ਕੀਮਤ 20 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਨ੍ਹਾਂ ਫੈਂਸੀ ਨੰਬਰਾਂ ਵਿਚ 0123, 0234, 0345, 0456, 0567, 0678, 0789, 0110, 0121, 0151, 0202, 0220, 0303, 0323, 0330, 0404, 0440, 0505, 0525, 0550, 0575, 0606, 0660, 0707, 0770, 0808, 0880, 0909, 0990, 1100, 1200, 1300, 1400, 1500, 1600, 1700, 1800, 1900, 2100, 2200, 2300, 2400, 2500, 2600, 2700, 2800, 2900, 3100, 3200, 3300, 3400, 3500, 3600, 3700, 3800, 3900, 4100, 4200, 4300, 4400, 4500, 4600, 4700, 4800, 4900, 5100, 5200, 5300, 5400, 5500, 5600, 5700, 5800, 5900, 6100, 6200, 6300, 6400, 6500, 6600, 6700, 6800, 6900, 7100, 7200, 7300, 7400, 7500, 7600, 7700, 7800, 7900, 8100, 8200, 8300, 8400, 8500, 8600, 8700, 8800, 8900, 9100, 9200, 9300, 9400, 9500, 9600, 9700, 9800, 9900, 1010, 1212, 1313, 1414, 1515, 1616, 1717, 1818, 1919, 2020, 2121, 2323, 2424, 2525, 2626, 2727, 2828, 2929, 3030, 3131, 3232, 3434, 3535, 3636, 3737, 3838, 3939, 4040, 4141, 4242, 4343, 4545, 4646 , 4747, 4848, 4949, 5050, 5151, 5252, 5353, 5454, 5656, 5757, 5858, 5959, 6060, 6262, 6363, 6464, 6565, 6767, 6868, 6969, 7070, 7171, 7272, 7373, 7474, 7575, 7676, 7878, 7979, 8080, 8181, 8282, 8383, 8484, 8585, 8686, 8787, 8989, 9090, 9191, 9292, 9393, 9494, 9595, 9696, 9797, 9898, 1020, 2030, 3040, 4050, 5060, 6070, 7080, 8090 ਨੰਬਰਾਂ ਦਾ ਰਿਜ਼ਰਵ ਪ੍ਰਾਈਸ 20 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ ਜਦਕਿ ਇਹ ਨੰਬਰ ਪਹਿਲਾਂ ਆਸਾਨੀ ਨਾਲ ਮਿਲ ਜਾਂਦੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੱਡਾ ਐਕਸ਼ਨ, ਕਾਰਵਾਈ ਸ਼ੁਰੂ

ਫੈਂਸੀ ਨੰਬਰਾਂ ਦੀ 6ਵੀਾਂ ਸ਼੍ਰੇਣੀ 10 ਹਜ਼ਾਰ ਵਿਚ

ਵਿਭਾਗ ਵਲੋਂ ਫੈਂਸੀ ਨੰਬਰਾਂ ਦੀ 6ਵੀਂ ਸ਼੍ਰੇਣੀ ਨੂੰ ਵੀ ਘੱਟ ਤੋਂ ਘੱਟ 10 ਹਜ਼ਾਰ ਰੁਪਏ ਰਿਜ਼ਰਵ ਪ੍ਰਾਈਸ ਕਰ ਦਿੱਤਾ ਗਿਅਾ ਹੈ। ਇਨ੍ਹਾਂ ਨੰਬਰਾਂ ਵਿਚ 0102, 0203, 0304, 0405, 0506, 0607, 0708, 0809, 0910, 1011, 1112, 1213, 1314, 1415, 1516, 1617, 1718, 1819, 1920, 2021, 2122, 2223, 2324, 2425, 2526, 2627, 2728, 2829, 2930, 3031, 3132, 3233, 3334, 3435, 3536, 3637, 3738, 3839, 3940, 4041, 4142, 4243, 4344, 4445, 4546, 4647, 4748, 4849, 4950, 5051, 5152, 5253, 5354, 5455, 5556, 5657, 5758, 5859, 5960, 6061, 6162, 6263, 6364, 6465, 6566, 6667, 6768, 6869, 6970, 7071, 7172, 7273, 6465, 6566, 6667, 6768 , 6869, 6970 ,7071, 7172, 7273, 7374, 7475, 7576, 7677, 7778, 7879, 7980, 8081, 8182, 8283, 8384, 8485, 8586, 8687, 8788, 8889, 8990, 9091, 9192, 9293, 9394, 9495, 9596, 9697, 9798, 9899, 0212, 0313, 0414, 0515, 0616, 0717, 0818 ਅਤੇ 0919 ਨੂੰ 10 ਹਜ਼ਾਰ ਰਿਜ਼ਰਵ ਪ੍ਰਾਈਸ ਦੀ ਸ਼੍ਰੇਣੀ ਵਿਚ ਪਾ ਦਿੱਤਾ ਗਿਆ ਹੈ।

ਅਜੇ ਤੱਕ ਈ-ਆਕਸ਼ਨ ਦੀ ਸ਼ੁਰੂਆਤ ਨਹੀਂ

ਵੀ. ਆਈ. ਪੀ. ਨੰਬਰਾਂ ਦੀਆਂ ਕੀਮਤਾਂ ਵਿਚ ਇੰਨੇ ਵੱਡੇ ਵਾਧੇ ਦੇ ਬਾਵਜੂਦ ਅਜੇ ਤੱਕ ਈ-ਅਾਕਸ਼ਨ ਸ਼ੁਰੂ ਨਹੀਂ ਹੋ ਸਕੀ ਹੈ, ਜਦੋਂ ਕਿ ਨਵੀਆਂ ਕਾਰਾਂ ਆਦਿ ਖਰੀਦਣ ਵਾਲੇ ਲੋਕ ਵੀ. ਆਈ. ਪੀ. ਜਾਂ ਫੈਂਸੀ ਨੰਬਰ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਮਾਰ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News