ਜਾਖੜ ਸਾਹਿਬ ਦੀ ਇਤਿਹਾਸਕ ਜਿੱਤ ''ਤੇ ਪਿੰਡ ਵਾਸੀਆਂ ''ਚ ਖੁਸ਼ੀ ਦੀ ਲਹਿਰ

Saturday, Oct 21, 2017 - 07:40 AM (IST)

ਜਾਖੜ ਸਾਹਿਬ ਦੀ ਇਤਿਹਾਸਕ ਜਿੱਤ ''ਤੇ ਪਿੰਡ ਵਾਸੀਆਂ ''ਚ ਖੁਸ਼ੀ ਦੀ ਲਹਿਰ

ਕੋਟ ਈਸੇ ਖਾਂ (ਸੰਜੀਵ, ਗਰੋਵਰ) - ਗੁਰਪ੍ਰੀਤ ਸਿੰਘ ਵਿਰਕ ਸਕੱਤਰ ਸੋਸ਼ਲ ਮੀਡੀਆ ਸੈੱਲ ਪੰਜਾਬ ਨੇ ਜਾਖੜ ਸਾਹਿਬ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਗੁਰਦਾਸਪੁਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਾਖੜ ਸਾਹਿਬ ਦੀ ਇਤਿਹਾਸਕ ਜਿੱਤ ਨੇ ਮੋਦੀ ਸਰਕਾਰ ਦੇ ਪਤਨ ਦੀ ਨੀਂਹ ਰੱਖੀ ਹੈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ 2019 'ਚ ਕੇਂਦਰ ਸਰਕਾਰ ਕਾਂਗਰਸ ਦੀ ਹੀ ਬਣੇਗੀ।  ਕਿਸਾਨ ਅਤੇ ਮਜ਼ਦੂਰ ਸੈੱਲ ਕਾਂਗਰਸ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਪਿੱਪਲ ਸਿੰਘ ਵਿਰਕ ਨੇ ਕਿਹਾ ਕਿ ਜਾਖੜ ਦੀ ਜਿੱਤ ਨੇ ਸਾਬਤ ਕਰ ਦਿੱਤਾ ਕਿ ਲੋਕ ਕਾਂਗਰਸ ਸਰਕਾਰ ਦੀਆਂ ਨੀਤੀਆਂ ਜੋ ਲੋਕ ਪੱਖੀ ਸਨ ਅਤੇ ਇਨ੍ਹਾਂ ਨੀਤੀਆਂ ਤੋਂ ਲੋਕ ਖੁਸ਼ ਹਨ। ਇਸ ਮੌਕੇ ਲਖਵਿੰਦਰ ਸਿੰਘ ਨੰਬਰਦਾਰ, ਪ੍ਰੀਤਮ ਸੰਧੂ, ਬਿੰਦਰ ਸੰਧੂ, ਰੇਸ਼ਮ ਸਿੰਘ, ਦਰਸ਼ਨ ਸਿੰਘ, ਗੁਰਪ੍ਰਤਾਪ ਸਿੰਘ, ਜਰਮਨ ਮਾਨ, ਗੁਰਾ ਸਿੰਘ ਆਦਿ ਹਾਜ਼ਰ ਸਨ।


Related News