ਪਿੰਡ ਤੁੰਗਾ ਦੇ ਮ੍ਰਿਤਕ ਕਿਸਾਨ ਦਾ ਹੋਇਆ ਅੰਤਿਮ ਸੰਸਕਾਰ, ਬਜ਼ੁਰਗ ਮਾਂ ਦਾ ਰੋ-ਰੋ ਬੁਰਾ ਹਾਲ

Thursday, Jan 21, 2021 - 02:03 PM (IST)

ਪਿੰਡ ਤੁੰਗਾ ਦੇ ਮ੍ਰਿਤਕ ਕਿਸਾਨ ਦਾ ਹੋਇਆ ਅੰਤਿਮ ਸੰਸਕਾਰ, ਬਜ਼ੁਰਗ ਮਾਂ ਦਾ ਰੋ-ਰੋ ਬੁਰਾ ਹਾਲ

ਨਾਭਾ (ਰਾਹੁਲ) : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਦਿੱਲੀ 'ਚ ਪੈ ਰਹੀ ਕੜਾਕੇ ਦੀ ਠੰਡ ਵਿਚਾਲੇ ਸੰਘਰਸ਼ ਕਰਦਿਆਂ 100 ਦੇ ਕਰੀਬ ਕਿਸਾਨ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਬੀਤੇ ਦਿਨ ਟਿੱਕਰੀ ਬਾਰਡਰ 'ਤੇ ਪਿੰਡ ਤੁੰਗਾ ਦੇ ਕਿਸਾਨ ਧੰਨਾ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਦਾ ਅੰਤਿਮ ਸੰਸਕਾਰ ਅੱਜ ਪਿੰਡ ਵਿਖੇ ਕੀਤਾ ਗਿਆ।

ਇਹ ਵੀ ਪੜ੍ਹੋ : ਕੁਰਾਲੀ 'ਚ ਭਾਜਪਾ ਆਗੂਆਂ ਨੇ ਲਾਈ 'ਅਸਤੀਫ਼ਿਆਂ' ਦੀ ਝੜੀ, ਜਾਣੋ ਕੀ ਰਿਹਾ ਕਾਰਨ

PunjabKesari

ਅੰਤਿਮ ਸੰਸਕਾਰ ਤੋਂ ਪਹਿਲਾਂ ਕਿਸਾਨੀ ਝੰਡੇ ਨਾਲ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮ੍ਰਿਤਕ ਦੇਹ 'ਤੇ ਕਿਸਾਨੀ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ। ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਜਦੋਂ ਤੱਕ ਇਹ ਸੰਘਰਸ਼ ਚੱਲਦਾ ਰਹੇਗਾ, ਇਸੇ ਤਰ੍ਹਾਂ ਕਿਸਾਨ ਸ਼ਹਾਦਤਾਂ ਦਿੰਦੇ ਰਹਿਣਗੇ। ਦੂਜੇ ਪਾਸੇ ਨਾਭਾ ਦੇ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਸਰਕਾਰ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਦੀ ਮਾਲੀ ਮਦਦ ਅਤੇ ਹੋਰ ਮਦਦ ਮੁਹੱਈਆ ਕਰਾਈ ਜਾਵੇਗੀ।

ਇਹ ਵੀ ਪੜ੍ਹੋ : ਬਰਡ ਫਲੂ : ਪੰਚਾਇਤੀ ਟੋਭੇ 'ਚ ਮਰੀਆਂ ਮਿਲੀਆਂ ਦਰਜਨ ਪਰਵਾਸੀ ਬੱਤਖ਼ਾਂ, ਪਿੰਡ ਵਾਸੀਆਂ 'ਚ ਫੈਲੀ ਦਹਿਸ਼ਤ

PunjabKesari

ਮ੍ਰਿਤਕ ਕਿਸਾਨ ਧੰਨਾ ਸਿੰਘ ਪਿਛਲੇ 55 ਦਿਨਾਂ ਤੋਂ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਧਰਨੇ 'ਤੇ ਬੈਠਾ ਹੋਇਆ ਸੀ। ਕਿਸਾਨ ਧੰਨਾ ਸਿੰਘ ਜਦੋਂ ਪਿੰਡ ਤੋਂ ਗਿਆ ਸੀ ਤਾਂ ਆਪਣੀ ਟਰੈਕਟਰ-ਟਰਾਲੀ ਲੈ ਕੇ ਅਤੇ ਪਿੰਡ ਦੇ ਕਿਸਾਨਾਂ ਨੂੰ ਨਾਲ ਲੈ ਕੇ ਉੱਥੇ ਸੰਘਰਸ਼ ਲਈ ਪਹੁੰਚਿਆ ਸੀ ਪਰ ਪਰਿਵਾਰ ਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਸਾਡਾ ਘਰ ਦਾ ਮੁਖੀ ਸ਼ਹੀਦੀ ਪਾ ਕੇ ਘਰ ਵਾਪਸ ਪਹੁੰਚੇਗਾ। ਇਹ ਖ਼ਬਰ ਜਦੋਂ ਪਿੰਡ 'ਚ ਫੈਲੀ ਤਾਂ ਆਲੇ-ਦੁਆਲੇ ਪਿੰਡਾਂ 'ਚ ਵੀ ਸੋਗ ਦੀ ਲਹਿਰ ਫੈਲ ਗਈ ਅਤੇ ਨਾਭੇ ਦੇ ਕਈ ਪਿੰਡ ਮ੍ਰਿਤਕ ਕਿਸਾਨ ਦੇ ਆਖ਼ਰੀ ਦਰਸ਼ਨ ਕਰਨ ਲਈ ਪਹੁੰਚੇ।

ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਦਾ ਪਹਿਲਾ ਮਾਮਲਾ ਆਇਆ ਸਾਹਮਣੇ, ਇਸ ਜ਼ਿਲ੍ਹੇ 'ਚ ਰਿਪੋਰਟ ਆਈ ਪਾਜ਼ੇਟਿਵ

ਮ੍ਰਿਤਕ ਕਿਸਾਨ ਦੀ 95 ਸਾਲਾ ਬੁੱਢੀ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਜਿਸ ਪੁੱਤ ਨੇ ਆਪਣੀ ਮਾਂ ਨੂੰ ਮੋਢਾ ਦੇਣਾ ਸੀ, ਉਸੇ ਪੁੱਤ ਨੂੰ ਹੀ ਮਾਤਾ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਇਸ ਮੌਕੇ 'ਤੇ ਕਿਸਾਨ ਆਗੂ ਗੁਰਮੇਲ ਸਿੰਘ ਅਤੇ ਹਰਮੇਲ ਸਿੰਘ ਤੁੰਗਾ ਨੇ ਕਿਹਾ ਕਿ ਕਿਸਾਨੀ ਸੰਘਰਸ 'ਚ ਧੰਨਾ ਸਿੰਘ ਸ਼ਹੀਦੀ ਪਾ ਗਿਆ ਅਤੇ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਰ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ ਅਤੇ ਲਗਾਤਾਰ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਸ਼ਹਾਦਤਾਂ ਪਾ ਰਹੇ ਹਨ ਪਰ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਕਿਸਾਨ ਘਰਾਂ ਨੂੰ ਵਾਪਸ ਨਹੀਂ ਮੁੜਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News