ਫਰੀਦਕੋਟ : ਪਿੰਡ ਕੋਟਸੁਖੀਆ ਡੇਰੇ ''ਚ ਬਾਬਾ ਦਿਆਲ ਦਾਸ ਦਾ ਗੋਲੀਆਂ ਮਾਰ ਕੇ ਕਤਲ

11/07/2019 8:41:35 PM

ਫਰੀਦਕੋਟ,(ਜਗਤਾਰ ਦੁਸਾਂਝ): ਥਾਣਾ ਸਦਰ ਦੇ ਪਿੰਡ ਕੋਟਸੁਖੀਆ ਸਥਿਤ ਡੇਰਾ ਹਰਕਾ ਦਾਸ ਗਊਸ਼ਾਲਾ 'ਚ ਵੀਰਵਾਰ ਸ਼ਾਮ 2 ਅਣਪਛਾਤੇ ਨੌਜਵਾਨਾਂ ਵਲੋਂ ਡੇਰਾ ਪ੍ਰਮੁੱਖ ਬਾਬਾ ਹਰੀਦਾਸ ਦੇ ਚੇਲੇ ਤੇ ਡੇਰੇ ਦੇ ਸੇਵਾਦਾਰ ਬਾਬਾ ਦਿਆਲ ਦਾਸ (55) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਡੇਰਾ ਹਰ ਕਾ ਦਾਸ ਦੇ ਪ੍ਰਮੁੱਖ ਬਾਬਾ ਹਰੀਦਾਸ ਬਜ਼ੁਰਗ ਹਨ ਤੇ ਇਨ੍ਹੀਂ ਦਿਨੀਂ ਬੀਮਾਰ ਵੀ ਚੱਲ ਰਹੇ ਹਨ। ਡੇਰਾ ਪ੍ਰਮੁੱਖ ਦੇ ਬੀਮਾਰ ਹੋਣ ਦੀ ਵਜ੍ਹਾ ਨਾਲ ਇਨ੍ਹੀਂ ਦਿਨੀਂ ਡੇਰੇ ਦੇ ਸਾਰੇ ਕੰਮਕਾਜ ਦੀ ਨਿਗਰਾਨੀ ਸੇਵਾਦਾਰ ਬਾਬਾ ਦਿਆਲ ਦਾਸ ਵਲੋਂ ਕੀਤੀ ਜਾ ਰਹੀ ਸੀ। ਅੱਜ ਸ਼ਾਮ 2 ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਡੇਰੇ ਪਹੁੰਚੇ ਤੇ ਡੇਰੇ ਦੀ ਗਊਂਸ਼ਾਲਾ 'ਚ ਆ ਕੇ ਪਸ਼ੂਆਂ ਨੂੰ ਚਾਰਾ ਤੇ ਗੁੜ ਪਾਉਣ ਲੱਗੇ।

ਇਸ ਦੌਰਾਨ ਉਨ੍ਹਾਂ ਨੇ ਉਥੇ ਕਿਸੇ ਤੋਂ ਬਾਬਾ ਦਿਆਲ ਦਾਸ ਬਾਰੇ 'ਚ ਜਾਣਕਾਰੀ ਮੰਗੀ ਤੇ ਜਾਣਕਾਰੀ ਲੈ ਕੇ ਡੇਰੇ ਪ੍ਰੀਸ਼ਦ 'ਚ ਹੀ ਖਾਣਾ ਖਾ ਰਹੇ ਬਾਬਾ ਦਿਆਲ ਦਾਸ 'ਤੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਹਮਲਾਵਾਰਾਂ ਨੇ ਬਾਬਾ ਦਿਆਲ ਦਾਸ 'ਤੇ ਕਰੀਬ 5-6 ਗੋਲੀਆਂ ਚਲਾਈਆਂ ਤੇ 3 ਗੋਲੀਆਂ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ।  ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਡੀ. ਐਸ. ਪੀ. ਕੋਟਕਪੂਰਾ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਵਲੋਂ ਵੱਖ-ਵੱਖ ਬਿੰਦੂਆਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਸੀ. ਸੀ. ਟੀ. ਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜ਼ਲਦ ਹੀ ਦੋਸ਼ੀਆਂ ਨੂੰ ਟਰੇਸ ਕਰ ਲਿਆ ਜਾਵੇਗਾ।  


Related News