ਪਿੰਡ ਜਵਾਹਰੇਵਾਲਾ ਵਿਖੇ 2 ਧਿਰਾਂ ਹੋਈਆਂ ਆਹਮੋ-ਸਾਹਮਣੇ, ਘਟਨਾ ਸੀ.ਸੀ.ਟੀ.ਵੀ ’ਚ ਕੈਦ

Wednesday, Aug 28, 2019 - 05:16 PM (IST)

ਪਿੰਡ ਜਵਾਹਰੇਵਾਲਾ ਵਿਖੇ 2 ਧਿਰਾਂ ਹੋਈਆਂ ਆਹਮੋ-ਸਾਹਮਣੇ, ਘਟਨਾ ਸੀ.ਸੀ.ਟੀ.ਵੀ ’ਚ ਕੈਦ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਜਵਾਹਰੇਵਾਲਾ ਜਿੱਥੇ ਬੀਤੀ ਦਿਨੀਂ ਗੋਲੀ ਕਾਂਡ ਕਾਰਨ 1 ਔਰਤ ਸਣੇ 2 ਦੀ ਮੌਤ ਹੋ ਗਈ ਸੀ, ਉਥੇ ਹੀ ਅੱਜ 2 ਧਿਰਾਂ ਵਿਚਾਲੇ ਹੱਥੋਪਾਈਂ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਧਿਰਾਂ ਪਹਿਲਾਂ ਪਿੰਡ ਅਤੇ ਫਿਰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੱਥੋਪਾਈਆਂ ਹੋਈਆਂ, ਜਿਸ ਦੀ ਸਾਰੀ ਘਟਨਾ ਉਥੇ ਲਗੇ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਇਕ ਧਿਰ ਗੋਲੀ ਘਟਨਾ ਦੇ ਮਾਮਲੇ ’ਚ ਗਵਾਹ ਨਾਲ ਸਬੰਧਿਤ ਹੈ, ਜਦਕਿ ਦੂਜੀ ਧਿਰ ਗੋਲੀ ਘਟਨਾ ਦੇ ਮਾਮਲੇ ਦੇ ਕਥਿਤ ਦੋਸ਼ੀਆਂ ਨਾਲ ਸਬੰਧਿਤ ਹੈ।

PunjabKesari

ਘਟਨਾ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਕਿਹਾ ਕਿ ਉਕਤ ਧਿਰਾਂ ਮਾਮੂਲੀ ਜਿਹੀ ਗਲ ਨੂੰ ਲੈ ਕੇ ਹੱਥੋਪਾਈ ਹੋ ਗਈਆਂ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੇ ਡੀ.ਐੱਸ.ਪੀ ਤਲਵਿੰਦਰ ਸਿੰਘ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ ’ਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਲੜਾਈ ਕਾਰਨ 2 ਵਿਅਕਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਵਿਅਕਤੀਆਂ ’ਚੋਂ ਹਰਬੰਸ ਸਿੰਘ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। 


author

rajwinder kaur

Content Editor

Related News