ਸੰਗਰੂਰ ਦੇ ਇਸ ਪਿੰਡ ਦੀ ਪੰਚਾਇਤ ਨੇ ਕਰ ਦਿਖਾਇਆ ਕਮਾਲ, 24 ਅਪ੍ਰੈਲ ਨੂੰ PM ਮੋਦੀ ਦੇਣਗੇ ਐਵਾਰਡ

Wednesday, Apr 20, 2022 - 02:44 PM (IST)

ਸੰਗਰੂਰ ਦੇ ਇਸ ਪਿੰਡ ਦੀ ਪੰਚਾਇਤ ਨੇ ਕਰ ਦਿਖਾਇਆ ਕਮਾਲ, 24 ਅਪ੍ਰੈਲ ਨੂੰ PM ਮੋਦੀ ਦੇਣਗੇ ਐਵਾਰਡ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਜ਼ਿਲ੍ਹਾ ਸੰਗਰੂਰ ਦੇ ਲਹਿਰਾਂ ਤੋਂ 7 ਕਿਲੋਮੀਟਰ ਦੂਰ 6200 ਦੀ ਆਬਾਦੀ ਵਾਲੇ ਪਿੰਡ ਭੁਟਾਲ ਕਲਾਂ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ ਚੁਣਿਆ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਨੂੰ ਪੰਚਾਇਤ ਦਾ ਸਨਮਾਨ ਕਰਨਗੇ। 10 ਮੈਂਬਰੀ ਗ੍ਰਾਮ ਪੰਚਾਇਤ ਖੇਤੀਬਾੜੀ ਨਾਲ ਸਬੰਧਿਤ ਪਿੰਡ ਦੀ ਦੇਖ-ਰੇਖ ਕਰਦੀ ਹੈ। ਇਸ ਪਿੰਡ ਦੀ ਅਗਵਾਈ 32 ਸਾਲਾ ਸਰਪੰਚ ਗੁਰਵਿੰਦਰ ਸਿੰਘ ਕਰ ਰਹੇ ਹਨ, ਜਿਨ੍ਹਾਂ ਦੀ ਪੜ੍ਹਾਈ  ਬੀ. ਟੈੱਕ ਤੱਕ ਕੀਤੀ ਹੋਈ ਹੈ। ਪਿੰਡ ਵਿੱਚ ਪੈਰ ਰੱਖਦਿਆਂ ਹੀ ਹਰਿਆਲੀ, ਸੁੰਦਰ ਰੁੱਖ ਅਤੇ ਪੌਦੇ ਸਾਰਿਆਂ ਦਾ ਸੁਆਗਤ ਕਰਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਝੁੱਗੀ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕ ਜ਼ਿੰਦਾ ਸੜੇ

PunjabKesari

 ਪੂਰੇ ਪਿੰਡ ਦੀਆਂ ਸੜਕਾਂ ਅਤੇ ਗਲੀਆਂ ਪੱਕੀਆਂ ਅਤੇ 40 ਫੁੱਟ ਚੌੜੀਆਂ ਹਨ ਅਤੇ ਸਾਈਡਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਪਿੰਡ ਵਿੱਚ ਸਰਕਾਰੀ ਬੈਂਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੈਟਰੋਲ ਪੰਪ, ਬਿਜਲੀ ਗਰਿੱਡ, ਪਾਣੀ ਅਤੇ ਸਟਰੀਟ ਲਾਈਟਾਂ ਹਨ। ਪੰਚਾਇਤ ਵੱਲੋਂ ਪਿੰਡ ਵਿੱਚ ਏ. ਸੀ. ਬੱਸ ਸਟਾਪ, ਮੈਰਿਜ ਪੈਲੇਸ, ਸਟੇਡੀਅਮ, ਏ. ਸੀ. ਜਿੰਮ, ਪਾਰਕ ਬਣਾਇਆ ਗਿਆ ਹੈ। ਸਾਢੇ ਤਿੰਨ ਸਾਲਾਂ ਵਿੱਚ ਪਿੰਡ ਦੇ ਵਿਕਾਸ ’ਤੇ 3 ਕਰੋੜ ਤੋਂ ਵੱਧ ਖ਼ਰਚ ਕੀਤੇ ਗਏ ਹਨ। ਸਾਰੇ ਪਿੰਡ ਵਿੱਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਜਾਤੀਵਾਦ ਨੂੰ ਖ਼ਤਮ ਕਰਨ ਲਈ ਪਿੰਡ ਵਿੱਚ ਸਾਂਝਾ ਸ਼ਮਸ਼ਾਨਘਾਟ ਹੈ। ਪਿੰਡ ਦੇ ਵਿਕਾਸ ਕਾਰਨ ਹੁਣ ਲੋਕ ਖੁਸ਼ ਹਨ ਅਤੇ ਸ਼ਹਿਰ ਵਿੱਚ ਵਸਣਾ ਨਹੀਂ ਚਾਹੁੰਦੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਵੈਕਸੀਨ' ਨਾ ਲਵਾਉਣ ਵਾਲੇ ਬੱਚਿਆਂ ਦੀ ਸਕੂਲ 'ਚ ਐਂਟਰੀ 'ਤੇ ਲੱਗ ਸਕਦੀ ਹੈ ਰੋਕ

PunjabKesari

 ਪਿੰਡ ਦੇ ਜਸਬੀਰ ਕੌਸ਼ਿਕ, ਹਰਪ੍ਰੀਤ ਸਿੰਘ ਅਤੇ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਹਰ 6 ਮਹੀਨੇ ਬਾਅਦ ਪੰਚਾਇਤ ਵੱਲੋਂ ਗ੍ਰਾਮ ਸਭਾ ਕਰਵਾਈ ਜਾਂਦੀ ਹੈ, ਜਿਸ ਵਿੱਚ ਪਿੰਡ ਦੇ ਸਾਰੇ ਲੋਕ ਹਿੱਸਾ ਲੈਂਦੇ ਹਨ। ਪੰਚਾਇਤ ਸਾਰੇ ਖ਼ਰਚੇ ਦਾ ਹਿਸਾਬ ਦਿੰਦੀ ਹੈ। ਪੰਚਾਇਤ ਲੋਕਾਂ ਦੇ ਸੁਝਾਅ ਲੈ ਕੇ ਵਿਕਾਸ ਯੋਜਨਾ ਤਿਆਰ ਕਰਦੀ ਹੈ, ਜਿਸ ਦੀ ਲੋਕ ਪਾਲਣਾ ਕਰਦੇ ਹਨ। ਪਿੰਡ ਦੇ ਨੌਜਵਾਨ ਸਟੇਡੀਅਮ ਅਤੇ ਜਿੰਮ ਵਿੱਚ ਅਭਿਆਸ ਕਰਦੇ ਹਨ। ਖ਼ਾਲੀ ਸਮੇਂ ਵਿੱਚ ਲੋਕ ਏ. ਸੀ. ਲਾਇਬ੍ਰੇਰੀ ਵਿੱਚ ਪੜ੍ਹਦੇ ਹਨ।

ਇਹ ਵੀ ਪੜ੍ਹੋ : 10ਵੀਂ 'ਚ ਪੜ੍ਹਦੀ ਕੁੜੀ ਨੂੰ ਵਿਆਹ ਲਈ ਮਜਬੂਰ ਕਰਦਾ ਸੀ ਨੌਜਵਾਨ, ਦੁਖੀ ਹੋਈ ਨੇ ਚੁੱਕ ਲਿਆ ਇਹ ਕਦਮ

PunjabKesari

ਸਰਪੰਚ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਢੇ ਤਿੰਨ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਲੋਕਾਂ ਨੂੰ ਸ਼ਹਿਰ ਵੱਲ ਕੂਚ ਕਰਦੇ ਦੇਖਿਆ ਤਾਂ ਲੋਕ ਤਰਕ ਦਿੰਦੇ ਸਨ ਕਿ ਪਿੰਡ ਵਿੱਚ ਸਹੂਲਤਾਂ ਨਹੀਂ ਹਨ। ਇਨ੍ਹਾਂ ਗੱਲਾਂ ਨੇ ਮੇਰੇ ਮਨ ਨੂੰ ਛੂਹ ਲਿਆ। ਚੋਣ ਲੜੀ ਅਤੇ ਸਰਪੰਚ ਬਣੇ। ਪਰਵਾਸ ਰੋਕਣ ਦਾ ਫ਼ੈਸਲਾ ਕੀਤਾ। ਸਾਡੀ ਪੰਚਾਇਤ ਕੋਲ ਕਰੀਬ 20 ਏਕੜ ਜ਼ਮੀਨ ਹੈ। ਇਸ ਨਾਲ ਸਾਨੂੰ ਪ੍ਰਤੀ ਸਾਲ ਲਗਭਗ 8 ਲੱਖ ਦੀ ਆਮਦਨ ਹੁੰਦੀ ਹੈ। ਕਿਰਾਇਆ ਵੀ ਮੈਰਿਜ ਪੈਲੇਸਾਂ ਅਤੇ ਦੁਕਾਨਾਂ ਤੋਂ ਆਉਂਦਾ ਹੈ। ਅਜਿਹੇ 'ਚ ਪੰਚਾਇਤ ਦੀ ਸਲਾਨਾ ਆਮਦਨ 10 ਲੱਖ ਰੁਪਏ ਹੈ। ਅਸੀਂ ਨਾਲ ਸਰਕਾਰ ਤੋਂ ਗ੍ਰਾਂਟ ਲੈ ਕੇ ਕੰਮ ਸ਼ੁਰੂ ਕਰਵਾਇਆ। ਮੈਨੂੰ ਖੁਸ਼ੀ ਹੈ ਕਿ ਇਹ ਐਵਾਰਡ ਮੇਰੀ, ਮੇਰੇ ਪੰਚਾਇਤ ਮੈਂਬਰਾਂ ਅਤੇ ਲੋਕਾਂ ਦੀ ਮਿਹਨਤ ਸਦਕਾ ਮਿਲ ਰਿਹਾ ਹੈ। ਪੰਚਾਇਤੀ ਰਾਜ ਮੰਤਰਾਲੇ ਵੱਲੋਂ ਪੂਰੇ ਪਿੰਡ ਨੂੰ ਸੱਦਾ ਦਿੱਤਾ ਗਿਆ, ਸਾਰਾ ਪਿੰਡ ਬਹੁਤ ਖੁਸ਼ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News