ਵਿਕਾਸ ਬਰਾਲਾ ਦੀਆਂ ਹਰਕਤਾਂ ਸਾਈਡ ਰੋਮੀਓ ਵਰਗੀਆਂ, ਨਹੀਂ ਮਿਲੇਗੀ ਜ਼ਮਾਨਤ : ਕੋਰਟ

09/13/2017 7:24:23 AM

ਚੰਡੀਗੜ੍ਹ, (ਸੁਸ਼ੀਲ)- ਬੇਹੱਦ ਚਰਚਿਤ ਵਰਣਿਕਾ ਕੁੰਡੂ ਅਗਵਾ ਕਰਨ ਦੀ ਕੋਸ਼ਿਸ਼ ਤੇ ਛੇੜਛਾੜ ਕੇਸ 'ਚ ਜ਼ਿਲਾ ਅਦਾਲਤ ਨੇ ਹਰਿਆਣਾ ਦੇ ਬੀ. ਜੇ. ਪੀ. ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਮੰਗਲਵਾਰ ਨੂੰ ਖਾਰਿਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਨੇ ਰੋਡ ਸਾਈਡ ਰੋਮੀਓ ਵਾਂਗ ਹਰਕਤਾਂ ਕੀਤੀਆਂ ਹਨ। ਉਸਨੇ ਦੂਜੇ ਮੁਲਜ਼ਮ ਨਾਲ ਮਿਲ ਕੇ ਸ਼ਰਾਬ ਦੇ ਨਸ਼ੇ 'ਚ ਗੰਭੀਰ ਜ਼ੁਰਮ ਕੀਤਾ ਹੈ। ਇਸ ਆਧਾਰ 'ਤੇ ਉਸਨੂੰ ਜ਼ਮਾਨਤ ਦਾ ਲਾਭ ਨਹੀਂ ਦਿੱਤਾ ਜਾ ਸਕਦਾ।
ਏ. ਡੀ. ਜੇ. ਰਜਨੀਸ਼ ਕੁਮਾਰ ਸ਼ਰਮਾ ਨੇ ਵਿਕਾਸ ਬਰਾਲਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸ਼ਿਕਾਇਤਕਰਤਾ ਦੇ ਦੋਸ਼ ਗੰਭੀਰ ਹਨ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਉਸਨੂੰ ਪੁਲਸ ਨੇ ਗਲਤ ਫਸਾਇਆ ਹੈ ਪਰ ਪੀੜਤਾ ਵਲੋਂ ਦਰਜ ਕਰਵਾਈ ਗਈ ਐੈੱਫ. ਆਈ. ਆਰ. 'ਚ ਸਾਫ ਹੈ ਕਿ ਉਸਨੂੰ ਗਲਤ ਨਹੀਂ ਫਸਾਇਆ ਗਿਆ। ਉਥੇ ਹੀ ਰਿਕਾਰਡ 'ਚ ਵੀ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਹੈ ਕਿ ਦੋਵੇਂ ਪੱਖਾਂ 'ਚ ਕੋਈ ਪਰਿਵਾਰਕ
ਝਗੜਾ ਹੋਵੇ। ਇਸ ਆਧਾਰ 'ਤੇ ਅਜਿਹਾ ਕੋਈ ਠੋਸ ਆਧਾਰ ਨਹੀਂ ਮਿਲਿਆ, ਜਿਸ 'ਤੇ ਮੁਲਜ਼ਮ ਨੂੰ ਜ਼ਮਾਨਤ ਦਾ ਲਾਭ ਦਿੱਤਾ ਜਾਏ। ਇਸ ਲਈ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਖਾਰਿਜ ਕੀਤੀ ਜਾਂਦੀ ਹੈ।
ਪਿਤਾ ਦੀ ਮਿਸਾਲ ਜਿਨ੍ਹਾਂ ਨੇ ਖੁਦ ਦਰਜ ਕਰਵਾਇਆ ਕੇਸ
ਪੀੜਤਾ ਦੇ ਮੈਜਿਸਟ੍ਰੇਟ ਦੇ ਸਾਹਮਣੇ 164 ਦੇ ਬਿਆਨ ਮਗਰੋਂ ਅਦਾਲਤ ਨੇ ਗੈਰ-ਜ਼ਮਾਨਤੀ ਧਾਰਾਵਾਂ ਜੋੜੀਆਂ ਸਨ। ਪੁਲਸ 'ਤੇ ਕਿਸੇ ਦਾ ਕੋਈ ਅਸਰ ਜਾਂ ਦਬਾਅ ਨਹੀਂ ਸੀ ਜੇਕਰ ਇਸ ਕੇਸ 'ਚ ਪੀੜਤਾ ਦੇ ਆਈ. ਏ. ਐੈੱਸ. ਪਿਤਾ ਥਾਣੇ 'ਚ ਮੌਜੂਦ ਸਨ ਤਾਂ ਇਸ 'ਚ ਕੀ ਗਲਤ ਸੀ। ਕਿਸੇ ਦੀ ਵੀ ਬੇਟੀ ਨਾਲ ਅਜਿਹਾ ਹੋਵੇਗਾ ਤਾਂ ਉਹ ਥਾਣੇ 'ਚ ਜਾਏਗੀ ਹੀ, ਸਗੋਂ ਇਸ ਕੇਸ 'ਚ ਤਾਂ ਉਹ ਇਕ ਮਿਸਾਲ ਹਨ, ਜੋ ਬੇਟੀ ਦੇ ਇਸ ਫੈਸਲੇ 'ਚ ਉਨ੍ਹਾਂ ਦੇ ਨਾਲ ਖੁਦ ਖੜ੍ਹੇ ਹੋਏ ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਵਾਇਆ।


Related News