ਡੀ.ਟੀ.ਓ. ਦਫਤਰ ਦੀ ਵੱਡੀ ਲਾਪਰਵਾਹੀ, ਪਹਿਲਾਂ ਤੋਂ ਕਿਸੇ ਹੋਰ ਦੇ ਨਾਂ ''ਤੇ ਅਲਾਟ ਗੱਡੀ ਦਾ ਨੰਬਰ ਵਿਜੇ ਸਾਂਪਲਾ ਨੂੰ ਦਿੱਤਾ

Sunday, Sep 17, 2017 - 06:27 PM (IST)

ਡੀ.ਟੀ.ਓ. ਦਫਤਰ ਦੀ ਵੱਡੀ ਲਾਪਰਵਾਹੀ, ਪਹਿਲਾਂ ਤੋਂ ਕਿਸੇ ਹੋਰ ਦੇ ਨਾਂ ''ਤੇ ਅਲਾਟ ਗੱਡੀ ਦਾ ਨੰਬਰ ਵਿਜੇ ਸਾਂਪਲਾ ਨੂੰ ਦਿੱਤਾ

ਜਲੰਧਰ— ਡੀ. ਟੀ. ਓ. ਦਫਤਰ ਦੇ ਰਿਕਾਰਡ 'ਚ ਵੱਡੀ ਗੜਬੜੀ ਸਾਹਮਣੇ ਆਈ ਹੈ। ਇਹ ਗੜਬੜੀ ਕਿਸੇ ਆਮ ਆਦਮੀ ਨਾਲ ਨਹੀਂ ਸਗੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਨਾਲ ਕੀਤੀ ਗਈ ਹੈ। ਦਰਅਸਲ ਡਿਪਾਰਟਮੈਂਟ ਦੇ ਰਿਕਾਰਡ 'ਚ ਇਕ ਹੀ ਨੰਬਰ ਦੋ ਗੱਡੀਆਂ ਲਈ ਜਾਰੀ ਕੀਤੇ ਗਏ ਹਨ। ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੂੰ ਇਕ ਚਿੱਠੀ ਲਿਖ ਕੇ ਮਾਮਲੇ ਦੀ ਸਹੀ ਰਿਪੋਰਟ ਮੰਗੀ ਹੈ। ਦੱਸਣਯੋਗ ਹੈ ਕਿ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ 'ਤੇ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ ਲੜਕੀ ਦੇ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੂੰ ਇਕ ਗੱਡੀ ਦੀ ਆਰ. ਸੀ. ਬਤੌਰ ਸਬੂਤ ਵਜੋਂ ਸੌਂਪੀ ਸੀ। ਆਰ. ਸੀ. 'ਤੇ ਪੀ. ਬੀ.08 ਏ.ਐੱਫ-0024 ਨੰਬਰ ਲਿਖਿਆ ਸੀ। ਪੁਲਸ ਨੇ ਆਰ. ਸੀ. ਵੈਰੀਫਿਕੇਸ਼ਨ ਲਈ ਭੇਜੀ ਸੀ। ਪੁਲਸ ਨੇ ਜਦੋਂ 27 ਜੁਲਾਈ 2017 ਨੂੰ ਵੈਰੀਫਿਕੇਸ਼ਨ ਕਰਵਾਈ ਤਾਂ ਡੀ. ਟੀ. ਓ. ਅਫਸਰ ਨੇ ਕਿਹਾ ਕਿ ਇਹ ਨੰਬਰ ਨਕੋਦਰ ਦੇ ਰਹਿਣ ਵਾਲੇ ਸੁਖਦੇਵ ਸਿੰਘ ਦੀ ਫੋਰਡ ਆਈਕਾਨ ਗੱਡੀ ਲਈ ਸਾਲ 2001 'ਚ ਅਲਾਟ ਹੋਇਆ ਸੀ। ਪੁਲਸ ਨੇ ਜਦੋਂ ਆਰ. ਸੀ. ਦੀ ਕੋਪੀ ਨਾਲ ਭੇਜਦੇ ਹੋਏ ਫਿਰ ਤੋਂ ਵੈਰੀਫਿਕੇਸ਼ਨ ਕੀਤੀ ਤਾਂ ਰਿਪੋਰਟ ਕੁਝ ਹੋਰ ਆ ਗਈ। ਦੂਜੀ ਵੈਰੀਫਿਕੇਸ਼ਨ 1 ਅਗਸਤ 2017 ਨੂੰ ਕੀਤੀ ਗਈ, ਜਿਸ 'ਚ ਡੀ. ਟੀ. ਓ. ਅਫਸਰ ਨੇ ਕਿਹਾ ਕਿ ਇਹ ਨੰਬਰ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਅਲਾਟ ਹੋਇਆ ਹੈ। 
ਵੈਰੀਫਿਕੇਸ਼ਨ 'ਚ ਵੱਖ-ਵੱਖ ਜਾਣਕਾਰੀ ਦੇਣ ਵਾਲੇ ਆਰ. ਟੀ. ਦਫਤਰ ਕਈ ਮੁਲਾਜ਼ਮ ਫਸ ਸਕਦੇ ਹਨ। ਦੂਜੀ ਵੈਰੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਸਾਲ 2009 'ਚ ਉਸ ਸਮੇਂ ਦੇ ਏ. ਡੀ. ਟੀ. ਓ. ਨੇ ਇਹ ਨੰਬਰ ਸਾਂਪਲਾ ਨੂੰ ਅਲਾਟ ਕੀਤਾ। ਰਿਕਾਰਡ 'ਚ ਨਕੋਦਰ ਦੇ ਸੁਖਦੇਵ ਦਾ ਨਾਂ ਹੈ। ਅਸਲ 'ਚ ਇਕ ਅਲਾਟ ਨੰਬਰ ਕਿਸੇ ਦੂਜੇ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ। ਤੁਹਾਨੂੰ ਦੱਸ ਦਈਏ ਏ. ਡੀ. ਟੀ. ਓ. ਮਨਮੋਹਨ ਸਿੰਘ ਲੂਥਰਾ ਨੇ ਸਾਂਪਲਾ ਦੀ ਇਨੋਵਾ ਗੱਡੀ ਨੂੰ ਨੰਬਰ ਅਲਾਟ ਕੀਤਾ ਸੀ। ਲੂਥਰਾ 5 ਸਾਲ ਪਹਿਲਾਂ ਰਿਟਾਇਰਡ ਹੋ ਚੁੱਕੇ ਹਨ। ਜਾਂਚ ਖਤਮ ਹੋਣ 'ਤੇ ਵੱਡਾ ਸਕੈਂਡਲ ਨਿਕਲ ਸਕਦਾ ਹੈ। 
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ 'ਤੇ ਲੜਕੀ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਇਸ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ। ਪੁਲਸ ਨੇ ਸਦਰ ਥਾਣੇ 'ਚ ਐੱਫ. ਆਈ. ਆਰ. ਵੀ ਦਰਜ ਕਰ ਲਈ ਹੈ। ਮਾਮਲੇ ਦੀ ਜਾਂਚ 'ਚ ਲੜਕੀ ਨੇ ਇਨੋਵਾ ਗੱਡੀ ਦੀ ਆਰ. ਸੀ. ਅਤੇ ਕੁਝ ਦਸਤਾਵੇਜ਼ ਸਬੂਤ ਦੇ ਤੌਰ 'ਤੇ ਪੁਲਸ ਨੂੰ ਪੇਸ਼ ਕੀਤੇ ਹਨ। ਡੀ. ਟੀ. ਓ. ਦਫਤਰ ਦੀਆਂ ਦੋਵੇਂ ਰਿਪੋਰਟਾਂ ਨੇ ਪੁਲਸ ਦੀ ਜਾਂਚ ਨੂੰ ਬੁਰੀ ਤਰ੍ਹਾਂ ਨਾਲ ਉਲਝਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੀ. ਟੀ. ਓ. ਦਫਤਰ ਦੇ ਰਿਕਾਰਡ ਦੀ ਗਲਤੀ ਦਾ ਖਾਮਿਆਜ਼ਾ ਸਾਬਕਾ ਸੰਸਦ ਮਹਿੰਦਰ ਸਿੰਘ ਕੇ. ਪੀ. ਵੀ ਭੁਗਤ ਚੁੱਕੇ ਹਨ। ਨੇਪਾਲ ਤੋਂ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ ਕਾਰ ਬਰਾਮਦ ਕੀਤੀ ਗਈ ਸੀ। ਬਾਅਦ 'ਚ ਪਤਾ ਲੱਗਾ ਸੀ ਕਿ ਇਹ ਕਾਰ ਸੰਸਦ ਮਹਿੰਦਰ ਸਿੰਘ ਕੇ. ਪੀ. ਦੀ ਹੈ ਜਦਕਿ ਕੇ. ਪੀ. ਕਈ ਸਾਲ ਪਹਿਲਾਂ ਇਹ ਕਾਰ ਲੁਧਿਆਣਾ 'ਚ ਵੇਚ ਚੁੱਕੇ ਸਨ ਪਰ ਡੀ. ਟੀ. ਓ. ਦਫਤਰ ਦੇ ਰਿਕਾਰਡ 'ਚ ਕਾਰ ਵੇਚਣ ਦੀ ਡਿਟੇਲ ਅਪਡੇਟ ਨਹੀਂ ਸੀ। ਇਸ ਗਲਤੀ ਨਾਲ ਕੇ. ਪੀ. ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


Related News