ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਵਿਸ਼ੇਸ਼ ਦਰਜਾ ਦੇਣਾ ਚਾਹੀਦੈ : ਵਿਜੇ ਚੋਪੜਾ
Tuesday, Jan 02, 2018 - 04:50 AM (IST)

ਅਹਿਮਦਗੜ੍ਹ(ਪੁਰੀ, ਇਰਫਾਨ)-'ਮੁੰਡੇ ਅਹਿਮਦਗੜ੍ਹ ਦੇ' ਵੈੱਲਫੇਅਰ ਕਲੱਬ ਵਲੋਂ 21ਵਾਂ ਰਾਸ਼ਨ ਵੰਡ ਸਮਾਰੋਹ ਪਦਮਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਆਯੋਜਿਤ ਵਿਸ਼ਾਲ ਸਮਾਰੋਹ ਦੌਰਾਨ 121 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਪੜ੍ਹਾਈ 'ਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ। ਸਮਾਰੋਹ ਕਲੱਬ ਦੇ ਮੁੱਖ ਪ੍ਰਬੰਧਕ ਰਾਕੇਸ਼ ਗਰਗ, ਪ੍ਰਿੰਸੀਪਲ ਵਿਪਨ ਸੇਠੀ, ਲੈਕਚਰਾਰ ਅਮਨਦੀਪ ਸਿੰਘ, ਅਰੁਣ ਵਰਮਾ, ਰੁਪਿੰਦਰ ਮਾਰਬਲ, ਸੁਦਾਗਰ ਸਿੰਘ, ਅਮਨ ਢੰਡ, ਨਿੱਕੂ ਉੱਭੀ, ਮੇਜਰ ਸਿੰਘ, ਹੈਪੀ ਖਾਲਸਾ, ਵਿੱਕੀ ਟੰਡਨ, ਰਾਜੀਵ ਗੁਪਤਾ, ਰੋਸ਼ਨ ਖਾਨ, ਰੌਕੀ ਰਤਨ, ਪ੍ਰੀਤ ਬੋਪਾਰਾਏ, ਸੰਦੀਪ ਗਰਗ, ਡਾ. ਸੌਰਵ ਗੋਇਲ, ਹਰਜੀਤ ਸਿੰਘ, ਜਗਜੀਤ ਸਿੰਘ ਜੱਜੀ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਦੌਰਾਨ ਸ਼੍ਰੀ ਵਿਜੇ ਚੋਪੜਾ ਜੀ ਨੇ ਕਿਹਾ ਕਿ ਅੱਜ ਦੇ ਯੁੱਗ 'ਚ ਸਭ ਤੋਂ ਉੱਤਮ ਕਾਰਜ ਲੋੜਵੰਦ ਲੋਕਾਂ ਅਤੇ ਵਿਸ਼ੇਸ਼ ਕਰਕੇ ਬੇਸਹਾਰਾ ਵਿਅਕਤੀਆਂ ਦੀ ਮਦਦ ਕਰਨ ਸਬੰਧੀ ਜਾਣਿਆ ਜਾਂਦਾ ਹੈ। ਉਨ੍ਹਾਂ ਅਜਿਹੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੇ ਆਗੂਆਂ ਨੂੰ ਸਮਾਜ ਅੰਦਰ ਵਿਸ਼ੇਸ਼ ਦਰਜਾ ਦੇਣਾ ਚਾਹੀਦਾ ਹੈ, ਜਿਹੜੇ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। 'ਮੁੰਡੇ ਅਹਿਮਦਗੜ੍ਹ ਦੇ' ਵੈੱਲਫੇਅਰ ਕਲੱਬ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਕਤ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਵੱਡੇ ਸ਼ਾਨਦਾਰ ਕਾਰਜ ਕਰਕੇ ਇੱਥੇ ਨੌਜਵਾਨਾਂ ਨੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।
ਇਸ ਮੌਕੇ ਵਿਧਾਇਕ ਸੁਰਜੀਤ ਸਿੰਘ ਧੀਮਾਨ, ਜਗਦੀਸ਼ ਬਜਾਜ ਲੁਧਿਆਣਾ, ਸਤਿੰਦਰ ਕੌਰ ਵਾਲੀਆ ਪਟਿਆਲਾ, ਅਮਨ ਸਵੀਟਸ ਲੁਧਿਆਣਾ, ਰਾਜਿੰਦਰ ਸ਼ਰਮਾ ਲੁਧਿਆਣਾ, ਹੈਪੀ ਬਾਬਾ ਛਪਾਰ, ਨਗਰ ਕੌਂਸਲ ਪ੍ਰਧਾਨ ਸਿਰਾਜ ਮੁਹੰਮਦ, ਮੀਤ ਪ੍ਰਧਾਨ ਰਾਗਨੀ ਟੰਡਨ, ਅਕਾਲੀ ਦਲ ਦੇ ਪ੍ਰਧਾਨ ਗੁਰਮੀਤ ਸਿੰਘ ਉੱਭੀ, ਡਾ. ਸੁਨੀਤ ਹਿੰਦ, ਡਾ. ਵਿਕਾਸ ਹਿੰਦ, ਹਾਕਮ ਸਿੰਘ ਧਾਲੀਵਾਲ ਬੜੂੰਦੀ, ਪ੍ਰਿੰਸੀਪਲ ਸੁਦੇਸ਼ ਵਰਮਾ, ਤੇਜੀ ਕਮਾਲਪੁਰ, ਹਰਜਿੰਦਰ ਸਿੰਘ ਨੱਥੂਮਾਜਰਾ, ਤਰਸੇਮ ਗਰਗ, ਵਿੱਕੀ ਟੰਡਨ, ਕੌਂਸਲਰ ਈਸ਼ਾ ਮੁਹੰਮਦ, ਕਿੰਟੂ ਥਾਪਰ, ਭੋਜ ਰਾਮ ਸ਼ਰਮਾ, ਬਲਵੰਤ ਸਿੰਘ ਲੋਟੇ, ਰਮੇਸ਼ ਚੰਦ ਘਈ, ਆਤਮਾ ਭੁੱਟਾ, ਕ੍ਰਿਸ਼ਨ ਟੋਨੀ ਤੇ ਡਾ. ਰਵਿੰਦਰ ਆਦਿ ਹਾਜ਼ਰ ਸਨ।