ਸਟੋਨ ਕਰੈਸ਼ਰ ਦੇ ਮੁਨਸ਼ੀ ਕੋਲੋਂ ਲੁਟੇਰਿਆਂ ਨੇ ਲੁੱਟੀ 1 ਲੱਖ 76 ਹਜ਼ਾਰ ਦੀ ਨਕਦੀ
Saturday, Jan 11, 2025 - 06:13 PM (IST)
ਹਾਜੀਪੁਰ (ਜੋਸ਼ੀ)- ਪੁਲਸ ਸਟੇਸ਼ਨ ਤਲਵਾੜਾ ਦੇ ਅਧੀਨ ਪੈਂਦੇ ਪਿੰਡ ਨੰਗਲ ਖਨੋੜਾਂ ਵਿਖੇ ਹਿਮਾਚਲ ਦੇ ਇਕ ਸਟੋਨ ਕਰੈਸ਼ਰ ਦੇ ਮੁਨਸ਼ੀ ਤੋਂ ਹੋਈ ਇਕ ਲੱਖ 76 ਹਜ਼ਾਰ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤਲਵਾੜਾ ਪੁਲਸ ਨੂੰ ਦਿੱਤੇ ਆਪਣੇ ਲਿਖਤੀ ਸ਼ਿਕਾਇਤ ਪੱਤਰ 'ਚ ਪੀੜਤ ਦੀਪਕ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਇੰਦੋਰਾ ਹਿਮਾਚਲ ਪ੍ਰਦੇਸ਼ ਹਿਮਾਚਲ ਵਿਖੇ ਹੀ ਲੱਗੇ ਸਿੱਧੀ ਵਿਨਾਇਕ ਸਟੋਨ ਕਰੈਸ਼ਰ 'ਤੇ ਮੁਨਸ਼ੀ ਲੱਗਾ ਹੈ।
ਉਸ ਨੇ ਦਸਿਆ ਹੈ ਕਿ ਉਹ ਆਪਣੇ ਪਿੰਡ ਇੰਦੋਰਾ ਤੋਂ ਕਰੈਸ਼ਰ 'ਤੇ ਕੰਮ ਕਰਨ ਲਈ ਜਾ ਰਿਹਾ ਸੀ ਤਾਂ ਮੈਨੂੰ ਕਰੈਸ਼ਰ ਤੋਂ ਇਕ ਪਾਰਟੀ ਤੋਂ ਰੁਪਏ ਲੈ ਕੇ ਆਉਣ ਦਾ ਫੋਨ ਆਇਆ ׀ ਉਸ ਨੇ ਅੱਗੇ ਦਸਿਆ ਕਿ ਪਿੰਡ ਨੰਗਲ ਖਨੋੜਾਂ ਪੁਲਸ ਸਟੇਸ਼ਨ ਤਲਵਾੜਾ ਤੋਂ ਉਸ ਨੇ 1.76 ਲੱਖ ਰੂਪਏ ਦੀ ਪੇਮੈਂਟ ਲਈ ਤਾਂ ਕਰੈਸ਼ਰ ਲਈ ਰਵਾਨਾ ਹੋ ਗਿਆ। ਹਾਲੇ ਉਹ ਕੁਝ ਹੀ ਦੂਰੀ 'ਤੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਲਾਗੇ ਪੁੱਜਿਆ ਤਾਂ ਉੱਥੇ ਦੋ ਮੋਟਰਸਾਈਕਲ ਅਤੇ ਇਕ ਮਹਿੰਦਰਾ ਥਾਰ ਗੱਡੀ 'ਚ 10 ਦੇ ਕਰੀਬ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸ ਕੋਲੋਂ 1.76 ਲੱਖ ਲੁੱਟ ਕੇ ਫਰਾਰ ਹੋ ਗਏ ׀ ਤਲਵਾੜਾ ਪੁਲਸ ਨੇ ਸ਼ਿਕਾਇਤ ਮਿਲਣ ਪਿਛੋਂ ਲੁੱਟ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹੋਟਲ ਦੇ ਕਮਰੇ 'ਚ ਇਸ ਹਾਲ 'ਚ ਨੌਜਵਾਨ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e