ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ’ਚ ਗੁਰੂ ਘਰਾਂ ’ਚ ਕੀਤੀ ਗਈ ਸੁੰਦਰ ਸਜਾਵਟ
Saturday, Jan 04, 2025 - 05:52 PM (IST)
ਟਾਂਡਾ ਉੜਮੁੜ (ਮੋਮੀ)- ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਟਾਂਡਾ ਇਲਾਕੇ ਵਿਚ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਦੀਆਂ ਖ਼ੁਸ਼ੀਆਂ ਨੂੰ ਲੈ ਕੇ ਜਿੱਥੇ ਅੱਜ ਇਲਾਕੇ ਦੇ ਗੁਰੂ ਘਰਾਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ, ਉੱਥੇ ਹੀ ਸ਼ਰਧਾਲੂ ਸੇਵਾਦਾਰਾਂ ਵੱਲੋਂ ਗੁਰੂ ਘਰਾਂ ਨੂੰ ਵਿਸ਼ੇਸ਼ ਅਤੇ ਅਲੌਕਿਕ ਤਰੀਕੇ ਨਾਲ ਸਜਾਵਟ ਕਰਕੇ ਆਪਣੀ ਸ਼ਰਧਾ ਅਤੇ ਸੇਵਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਲਾਕੇ ਦੇ ਇਤਿਹਾਸਕ ਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਮੂਨਕਾਂ ਵਿਖੇ, ਗੁਰਦੁਆਰਾ ਸ੍ਰੀ ਪੁਲ ਪੁਖਤਾ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਸਾਹਿਬ ਖਾਲਸਾ ਉੜਮੁੜ ਟਾਂਡਾ, ਗੁਰਦੁਆਰਾ ਨਾਨਕਸਰ ਉੜਮੁੜ ਟਾਂਡਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸਮੇਸ਼ ਨਗਰ ਟਾਂਡਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਬਾਜ਼ਾਰ ਉੜਮੁੜ ਟਾਂਡਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀਬੀਆਂ ਟਾਂਡਾ, ਗੁਰਦੁਆਰਾ ਸਾਹਿਬ ਰਾਮਗੜ੍ਹੀਆ ਟਾਂਡਾ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੇ ਨਾਲ-ਨਾਲ ਗੁਰੂ ਘਰਾਂ ਨੂੰ ਸੁੰਦਰ ਫੁੱਲਾਂ ਦੀ ਸਜਾਵਟ ਕਰਦੇ ਹੋਏ ਸਜਾਇਆ ਗਿਆ ਹੈ। ਸ਼ਾਮ ਸਮੇਂ ਕੀਤੀ ਗਈ ਦੀਪਮਾਲਾ ਵੀ ਵੇਖਣ ਯੋਗ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਹੋਏ ਦੋਹਰੇ ਕਤਲਕਾਂਡ ਦੇ ਮਾਮਲੇ 'ਚ ਵੱਡੀ ਅਪਡੇਟ, ਪੁਲਸ ਨੇ ਕਰ 'ਤੇ ਅਹਿਮ ਖ਼ੁਲਾਸੇ
ਪ੍ਰਕਾਸ਼ ਉਤਸਵ ਸਬੰਧੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਮਹਾਨ ਨਗਰ ਕੀਰਤਨ ਵੀ ਸਜਾਏ ਜਾਣਗੇ। ਪ੍ਰਕਾਸ਼ ਉਤਸਵ ਸਬੰਧੀ ਪਿੰਡ ਖਖਾਂ, ਖੁੱਡਾ, ਹਰਸੀ ਪਿੰਡ, ਜਾਜਾ ਓਹੜਪੁਰ, ਮੂਨਕ ਕਲਾਂ, ਮੂਨਕ ਖੁਰਦ, ਕੁਰਾਲਾ ਕਲਾਂ, ਕੁਰਾਲਾ ਖੁਰਦ, ਖੁਣਖੁਣ ਕਲਾਂ, ਮਸੀਤਪਲਕੋਟ, ਮੋਹਾ, ਕੰਧਾਲਾ ਜੱਟਾਂ, ਮਿਆਣੀ, ਤਲਵੰਡੀ ਸੱਲਾਂ, ਮੀਰਾਂਪੁਰ, ਨੱਥੂਪੁਰ, ਸਹਿਬਾਜਪੁਰ ਤੇ ਹੋਰਨਾਂ ਪਿੰਡਾਂ ਦੇ ਗੁਰੂ ਘਰ ਵਿਚ ਵਿਸ਼ੇਸ਼ ਰੌਣਕ ਵੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ- ਖ਼ੁਸ਼ੀਆਂ 'ਚ ਪੈ ਗਏ ਵੈਣ, ਪੁੱਤ ਦੇ ਵਿਆਹ ਦਾ ਕਾਰਡ ਦੇ ਕੇ ਪਰਤ ਰਹੇ ਮਾਂ-ਪਿਓ ਨਾਲ ਵਾਪਰੀ ਅਣਹੋਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e