ਵਿਜੀਲੈਂਸ ਟੀਮ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਨੂੰਗੋ ਨੂੰ ਰੰਗੀ-ਹੱਥੀਂ ਕੀਤਾ ਗ੍ਰਿਫ਼ਤਾਰ

Thursday, Apr 13, 2023 - 05:13 PM (IST)

ਵਿਜੀਲੈਂਸ ਟੀਮ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਨੂੰਗੋ ਨੂੰ ਰੰਗੀ-ਹੱਥੀਂ ਕੀਤਾ ਗ੍ਰਿਫ਼ਤਾਰ

ਮੂਨਕ (ਗਰਗ) : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਵਿਜੀਲੈਂਸ ਦੀ ਟੀਮ ਵੱਲੋਂ ਮੂਨਕ ਵਿਖੇ ਇੱਕ ਕਾਨੂੰਗੋ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਵਿਜੀਲੈਂਸ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਵਿਜੀਲੈਂਸ ਟੀਮ ਨੇ ਮੂਨਕ ਹਲਕੇ ਦੇ ਗੁਰਵਿੰਦਰ ਸਿੰਘ ਕਾਨੂੰਗੋ ਨੂੰ 10 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ਹੇਠਾਂ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਤਰਸੇਮ ਸਿੰਘ ਪੁੱਤਰ ਬਚਨਾ ਰਾਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਕਾਨੂੰਗੋ ਨੇ ਹਦੂਦ ਬੰਦੀ ਸਹੀ ਕਰਨ ਲਈ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ  ਮੰਗ ਕੀਤੀ ਅਤੇ ਸੌਦਾ 20 ਹਜ਼ਾਰ ਵਿੱਚ ਤੈਅ ਹੋ ਗਿਆ।  

ਇਹ ਵੀ ਪੜ੍ਹੋ- ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਪੈਸੇ ਕਢਵਾਉਣ ਗਈ ਨੌਜਵਾਨ ਧੀ ਦੀ ਘਰ ਪਰਤੀ ਲਾਸ਼

ਰਿਸ਼ਵਤ ਤੋਂ ਦੁਖ਼ੀ ਹੋ ਉਨ੍ਹਾਂ ਇਸ ਦੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਦਿੱਤੀ ਅਤੇ ਉਨ੍ਹਾਂ ਵੱਲੋਂ 10 ਹਜ਼ਾਰ ਰੁਪਏ 12 ਅਪ੍ਰੈਲ ਕਾਨੂੰਗੋ ਨੂੰ ਦਿੱਤੇ ਗਏ ਅਤੇ 10 ਹਜ਼ਾਰ ਰੁਪਏ ਜਦੋਂ ਅੱਜ ਦਿੱਤੇ ਗਏ ਤਾਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਭ੍ਰਿਸ਼ਟਾਚਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਡੀ. ਐੱਸ. ਪੀ. ਵਿਜੀਲੈਂਸ ਨੇ ਦੱਸਿਆ ਕਿ ਤਰਸੇਮ ਸਿੰਘ ਦੀ ਸ਼ਿਕਾਇਤ 'ਤੇ ਕਾਨੂੰਗੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮੌਕੇ ਸਰਕਾਰੀ ਗਵਾਹ ਦੇ ਤੌਰ 'ਤੇ ਜਗਰਾਜ ਬੀ. ਡੀ. ਪੀ. ੳ. ਦਿੜ੍ਹਬਾ ਲੈਨਿਨ ਗਰਗ ਬੀ. ਡੀ. ਪੀ. ੳ. ਧੂਰੀ ਹਾਜ਼ਰ ਸਨ। 

ਇਹ ਵੀ ਪੜ੍ਹੋ- ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਮੌਕੇ ਬੋਲੇ CM ਮਾਨ, ਵਾਰੀ ਆਉਣ 'ਤੇ ਕੇਂਦਰ ਤੋਂ ਲਵਾਂਗਾ ਹਿਸਾਬ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News