ਵਿਧਾਨ ਸਭਾ ਸੈਸ਼ਨ ''ਚ ਨਹੀਂ, ਇਨਸਾਫ ਮਾਰਚ ''ਚ ਹੀ ਗੂੰਜੇਗੀ ਖਹਿਰਾ ਦੀ ਆਵਾਜ਼

Thursday, Dec 06, 2018 - 09:11 AM (IST)

ਵਿਧਾਨ ਸਭਾ ਸੈਸ਼ਨ ''ਚ ਨਹੀਂ, ਇਨਸਾਫ ਮਾਰਚ ''ਚ ਹੀ ਗੂੰਜੇਗੀ ਖਹਿਰਾ ਦੀ ਆਵਾਜ਼

ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ ਤੋਂ ਸਸਪੈਂਡ ਹੋਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ 'ਨਵੀਂ ਸ਼ੁਰੂਆਤ' ਦਾ ਮੰਚ ਤਿਆਰ ਕਰਨ 'ਚ ਲੱਗੇ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਗੈਰ ਹਾਜ਼ਰ ਰਹਿਣਗੇ। ਖਹਿਰਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਇਨਸਾਫ ਮਾਰਚ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਹ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜੇ ਮਸਲਿਆਂ 'ਤੇ ਆਧਾਰਿਤ ਹੈ, ਜਦੋਂਕਿ ਵਿਧਾਨ ਸਭਾ ਸੈਸ਼ਨ ਸਿਰਫ ਖਾਨਾਪੂਰਤੀ ਲਈ ਰੱਖਿਆ ਗਿਆ ਹੈ, ਜਿਸ ਦੀ ਪੁਸ਼ਟੀ 3 ਦਿਨ ਦੇ ਸਮੇਂ ਤੋਂ ਹੀ ਹੋ ਜਾਂਦੀ ਹੈ। ਖਹਿਰਾ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਸਾਥੀ ਵਿਧਾਇਕਾਂ ਦੇ ਸੈਸ਼ਨ 'ਚ ਸ਼ਾਮਲ ਹੋਣ ਸਬੰਧੀ ਕੋਈ ਚਰਚਾ ਨਹੀਂ ਕੀਤੀ ਹੈ ਪਰ ਉਨ੍ਹਾਂ ਦਾ ਆਪਣਾ ਫੈਸਲਾ ਇਹੀ ਹੈ ਕਿ ਉਹ ਸੈਸ਼ਨ 'ਚ ਨਹੀਂ, ਸਗੋਂ ਲੋਕਾਂ ਵਿਚਕਾਰ ਰਹਿਣਗੇ।


author

cherry

Content Editor

Related News