ਪੰਜਾਬ ਤੇ ਦਿੱਲੀ ਮਾਡਲ ਸਮੇਤ 13 ਨੁਕਾਤੀ ਮਸਲਿਆਂ ’ਤੇ ਲੜੀਆਂ ਜਾਣਗੀਆਂ ਵਿਧਾਨ ਸਭਾ ਚੋਣਾਂ

Saturday, Jan 15, 2022 - 10:39 AM (IST)

ਪੰਜਾਬ ਤੇ ਦਿੱਲੀ ਮਾਡਲ ਸਮੇਤ 13 ਨੁਕਾਤੀ ਮਸਲਿਆਂ ’ਤੇ ਲੜੀਆਂ ਜਾਣਗੀਆਂ ਵਿਧਾਨ ਸਭਾ ਚੋਣਾਂ

ਨਾਭਾ (ਭੂਪਾ) : ਸੂਬੇ ਦੀਆਂ 16ਵੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅਧੂਰੇ ਚੋਣ ਐਲਾਨਾ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਵੋਟਰਾ ਨੂੰ ਲੁਭਾਉਣ ਦਾ ਕ੍ਰਮ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਦੀ ਖੂਬਸੂਰਤੀ ਇਹ ਹੈ ਕਿ ਕੋਰੋਨਾ ਦੀਆਂ ਬੰਦਿਸ਼ਾ ਹੇਠ ਚੋਣ ਉਮੀਦਵਾਰਾਂ ਰੈਲੀਆ, ਭਾਰੀ ਇਕੱਠ ਦੇ ਵੱਡੇ ਖ਼ਰਚਿਆਂ ਤੋਂ ਬਚਦੇ ਨਜਰ ਆ ਰਹੇ ਹਨ। ਚੋਣ ਉਮੀਦਵਾਰ ਨੂੰ ਡੋਰ-ਟੂ-ਡੋਰ ਸੰਪਰਕ ਕਰਨਾ ਪੈ ਰਿਹਾ ਹੈ।

ਸਰਵਪੱਖੀ ਵਿਕਾਸ ਲਈ ਲੋੜੀਂਦੀਆਂ ਲੋੜਾਂ ਨੂੰ ਛੱਡ ਕੇ ਪਾਰਟੀਆਂ ਦੇ ਦਿਲ ਲੁਭਾਊ ਚੋਣ ਐਲਾਨਾ ਨੂੰ ਇਸ ਵਾਰ ਮਾਡਲ ਦਾ ਨਾਮ ਦੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਇਸ ਵਾਰ ਦੀਆਂ ਚੋਣਾਂ ਪੰਜਾਬ ਮਾਡਲ (ਕਾਗਰਸ), ਦਿੱਲੀ ਮਾਡਲ (ਆਪ) ਅਤੇ 13 ਨੁਕਾਤੀ ਵਿਕਾਸ ‘ਤੇ ਕੇਂਦਰਿਤ ਹੁੰਦੀਆਂ ਜਾਪਦੀਆ ਹਨ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਪੇਸ਼ ਕੀਤੇ ਜਾ ਰਹੇ ਮਾਡਲਾਂ ਅਤੇ ਹੋਰ ਵਿਕਾਸ ਕਾਰਜਾਂ ਦੇ ਵੇਰਵੇ ਤੋਂ ਸਪੱਸ਼ਟ ਹੈ ਕਿ ਇਸ ਵਾਰ ਦੀਆਂ ਚੋਣਾਂ ਸਿੱਖਿਆ, ਸਿਹਤ, ਸੁਰੱਖਿਆ ਅਤੇ ਮਹਿਲਾਵਾਂ ’ਤੇ ਕੇਂਦਰਿਤ ਹੋਣਗੀਆਂ।

ਜਿੱਥੇ ਕਾਗਰਸ ਪ੍ਰਧਾਨ ਨਵਜੋਤ ਸਿੰਘ ਵਲੋਂ ਪੇਸ਼ ਕੀਤੇ ਜਾ ਰਹੇ ‘ਪੰਜਾਬ ਮਾਡਲ’ ਨੇ ਆਮ ਜਨਤਾ ਦੇ ਨਾਲ-ਨਾਲ ਕਾਂਗਰਸੀਆਂ ਨੂੰ ਹੀ ਭੰਬਲਭੂਸੇ ਵਿਚ ਪਾ ਦਿੱਤਾ ਹੈ, ਉੱਥੇ ਆਮ ਆਦਮੀ ਪਾਰਟੀ ਦੇ ‘ਦਿੱਲੀ ਮਾਡਲ’ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਹਵਾ ਦਿੱਲੀ ਵਾਸੀਆਂ ਦੇ ਮਿਲ ਰਹੇ ਬਿਆਨਾਂ ਤੋਂ ਨਿਕਲਦੀ ਨਜ਼ਰ ਆ ਰਹੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਕੀਤੇ ਜਾ ਰਹੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਤੀ ਸ੍ਰੋਤ ਕਲਪਨਾ ਪੱਧਰ ’ਤੇ ਲੁਭਾਵਨੇ ਜ਼ਰੂਰ ਜਾਪਦੇ ਹਨ ਪਰ ਜ਼ਮੀਨੀ ਪੱਧਰ ਦੀ ਕਸੋਟੀ ’ਤੇ ਖ਼ਰੇ ਉਤਰਨ ਦੇ ਮਾਮਲੇ ਵਿਚ ਵੱਡੀ ਚੁਣੌਤੀ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ।


author

Babita

Content Editor

Related News