ਹਰਸਿਮਰਤ ਬਾਦਲ ਨੇ ਫਿੱਕੀ (FICCI) ਤੇ ਮੋਹਰੀ ਉਦਯੋਗਿਕ ਮੈਂਬਰਾਂ ਨਾਲ ਕੀਤੀ ਵੀਡੀਓ ਕਾਨਫਰੰਸ

Thursday, Apr 30, 2020 - 02:03 PM (IST)

ਹਰਸਿਮਰਤ ਬਾਦਲ ਨੇ ਫਿੱਕੀ (FICCI) ਤੇ ਮੋਹਰੀ ਉਦਯੋਗਿਕ ਮੈਂਬਰਾਂ ਨਾਲ ਕੀਤੀ ਵੀਡੀਓ ਕਾਨਫਰੰਸ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਬਾਦਲ ਨੇ ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਮਰਸ ਐਂਡ ਇੰਡਸਟ੍ਰੀ (ਫਿੱਕੀ-FICCI) ਅਤੇ ਇਸ ਦੇ ਮੈਂਬਰਾਂ ਨਾਲ ਫੂਡ ਪ੍ਰੋਸੈੱਸਿੰਗ ਉਦਯੋਗ ਦੀ ਮੌਜੂਦਾ ਸਥਿਤੀ ਅਤੇ ਲੌਕਡਾਊਨ ਤੋਂ ਬਾਅਦ ਦੀ ਸਥਿਤੀ ਵਿਚ ਉਦਯੋਗ ਦੀਆਂ ਲੋੜਾਂ ’ਤੇ ਚਰਚਾ ਕਰਨ ਲਈ ਇਕ ਵੀਡੀਓ ਕਾਨਫਰੰਸ ਦੀ ਅਗਵਾਈ ਕੀਤੀ। ਕੇਂਦਰੀ ਮੰਤਰੀ ਨੇ ਕੋਵਿਡ-19 ਦੇ ਪਸਾਰ ਦੀ ਰੋਕਥਾਮ ਦੇ ਉਪਾਵਾਂ ਨਾਲ ਬਿਨਾ ਸਮਝੌਤਾ ਕੀਤੇ ਆਪਣੇ ਕਾਰਜਾਂ ਨੂੰ ਪੂਰਾ ਕਰਨ ਦੀ ਸਮਰੱਥਾ ਨੂੰ ਮੁੜ ਸੁਰਜੀਤ ਕਰਨ ਲਈ ਉਦਯੋਗ ਦੇ ਮਹੱਤਵ ਦਾ ਹਵਾਲਾ ਦਿੱਤਾ।

ਮੰਤਰਾਲਾ ਟਾਸਕ ਫੋਰਸ, ਸੀਨੀਅਰ ਅਧਿਕਾਰੀਆਂ ਅਤੇ ਇਨਵੈਸਟ ਇੰਡੀਆ ਦੇ ਮੈਂਬਰਾਂ ਦੀ ਅਗਵਾਈ ਵਿਚ ਪਹਿਲਾਂ ਤੋਂ ਹੀ ਉਦਯੋਗ ਦੇ ਮੈਂਬਰਾਂ ਨਾਲ ਤਾਲਮੇਲ ਕਰ ਰਿਹਾ ਹੈ ਅਤੇ ਰਾਜਾਂ ਸਾਹਮਣੇ ਆਉਣ ਵਾਲੇ ਮੁੱਦਿਆਂ/ਚੁਣੌਤੀਆਂ ਨਾਲ ਨਜਿੱਠਣ ਵਿਚ ਸਹਾਇਤਾ ਕਰ ਰਿਹਾ ਹੈ। ਹਰਸਿਮਰਤ ਬਾਦਲ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚ ਕੱਟੀਆਂ ਹੋਈਆਂ ਫਸਲਾਂ ਦਾ ਨੁਕਸਾਨ ਹੋਣ ਨੂੰ ਚਿੰਤਾ ਦਾ ਵਿਸ਼ਾ ਦੱਸਿਆ। ਕੇਂਦਰੀ ਮੰਤਰੀ ਨੇ ਸਾਰੇ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਇਨ੍ਹਾਂ ਕੱਟੀਆਂ ਹੋਈਆਂ ਫਸਲਾਂ ਕਣਕ, ਚਾਵਲ, ਫ਼ਲਾਂ ਅਤੇ ਸਬਜ਼ੀਆਂ ਅਤੇ ਨਾਸ਼ਪਾਤੀ ਆਦਿ ਦੀ ਖਰੀਦ ਲਈ ਅੱਗੇ ਆਉਣ ਤਾਂਕਿ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ।

ਉਦਯੋਗ ਦੇ ਮੈਂਬਰਾਂ ਨੇ ਕੁਝ ਮੌਜੂਦਾ ਮੁੱਦਿਆਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿਚ ਮੰਤਰਾਲੇ ਦੇ ਜ਼ਰੂਰੀ ਦਖਲ ਦੀ ਲੋੜ ਹੈ। ਇਨ੍ਹਾਂ ਵਿਚ ਵਿਭਿੰਨ ਕੰਟੇਨਮੈਂਟ ਜ਼ੋਨਾਂ ਵਿਚ ਸੰਚਾਲਨ ਸੁਵਿਧਾਵਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਦੀ ਲੋੜ, ਚੁਣੌਤੀਆਂ ਦਾ ਹੱਲ ਕਰਨ ਲਈ ਰਾਜ ਪੱਧਰ ’ਤੇ ਫੂਡ ਪ੍ਰੋਸੈੱਸਿੰਗ ਉਦਯੋਗ ਲਈ ਸਮਰਪਿਤ ਨੋਡਲ ਅਧਿਕਾਰੀ, ਵਰਕਰਾਂ ਨੂੰ ਪਾਸ ਜਾਰੀ ਕਰਨ ਲਈ ਮਿਆਰੀ ਪ੍ਰੋਟੋਕਾਲ ਸੁਵਿਧਾਵਾਂ ਨੂੰ ਸੰਚਾਲਿਤ ਕਰਨ ਅਤੇ ਸਪਲਾਈ ਚੇਨ ਨੂੰ ਬਣਾਏ ਰੱਖਣ ਲਈ, ਕੋਵਿਡ ਕਲਸਟਰ/ਖੇਤਰ ਆਦਿ ਦੀ ਪਛਾਣ ਕਰਨ ਦੀ ਪ੍ਰਕਿਰਿਆ ਦਾ ਮੁੜ ਮੁਲਾਂਕਣ ਕਰਨਾ।

ਕੇਂਦਰੀ ਮੰਤਰੀ ਨੇ ਖੁਰਾਕ ਫੈਕਟਰੀਆਂ ਨੂੰ ਕੰਟੇਨਮੈਂਟ ਜ਼ੋਨਾਂ ਵਿਚ ਕੰਮ ਕਰਨ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਦੀ ਲੋੜ ਤੇ 60-75% ਵਰਕਰਾਂ ਦੀ ਸਹੂਲਤ ਵਿਚ ਉਨ੍ਹਾਂ ਦੇ ਬਚਾਅ ਲਈ ਲੋੜੀਂਦੇ ਉਪਾਵਾਂ ਨੂੰ ਯਕੀਨੀ ਬਣਾਉਣ ਨਾਲ ਉੱਥੇ ਕੰਮ ਕਰਨ ਦੀ ਪ੍ਰਵਾਨਗੀ ਦੇਣ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਈ। ਉਦਯੋਗ ਤੋਂ ਪ੍ਰਚੂਨ ਉਦਯੋਗ ਨੂੰ ਮੁੜ ਸੁਰਜੀਤ ਕਰਨ ’ਤੇ ਵਿਚਾਰ ਵੀ ਮੰਗੇ ਗਏ ਹਨ। ਮੈਂਬਰਾਂ ਨੇ ਜ਼ਿਕਰ ਕੀਤਾ ਕਿ ਫੂਡ ਪੈਕਾਂ ਦੀ ਘਰੇਲੂ ਮੰਗ ਵਿਚ ਵਾਧੇ ਕਾਰਨ ਫੂਡ ਇੰਡਸਟ੍ਰੀ ਦੇ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਸਪਲਾਈ ਤੰਦ ਮੁੜ ਸ਼ੁਰੂ ਹੁੰਦੇ ਉਦਯੋਗ ਮੁੜ ਤੋਂ ਸਥਾਪਿਤ ਹੋਣਾ ਸ਼ੁਰੂ ਕਰ ਦੇਵੇਗਾ।

ਫੂਡ ਪ੍ਰੋਸੈੱਸਿੰਗ ਇੰਡਸਟ੍ਰੀ (ਐੱਫ.ਪੀ.ਆਈ.) ਦੀ ਸਕੱਤਰ ਸ਼੍ਰੀਮਤੀ ਪੁਸ਼ਪਾ ਸੁਬਰਾਮਣੀਅਮ ਨੇ ਇਸ ਅਹਿਮ ਸਮੇਂ ਵਿਚ ਖੁਰਾਕ ਉਦਪਾਦਾਂ ਦੀ ਸਪਲਾਈ ਬਣਾਈ ਰੱਖਣ ਵਿਚ ਮੰਤਰੀ ਦੇ ਸਮਰਥਨ ਲਈ ਫਿੱਕੀ ਦੇ ਮੈਂਬਰਾਂ ਦੁਆਰਾ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੂੰ ਇਸ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਰਸਦ, ਗੁਦਾਮ ਸੰਚਾਲਨ, ਮਜ਼ਦੂਰਾਂ ਦੀ ਆਵਾਜਾਈ ਅਤੇ ਵਾਹਨਾਂ ਆਦਿ ਨਾਲ ਸਬੰਧਿਤ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਸਰਕਾਰ ਦੁਆਰਾ ਲਾਜ਼ਮੀ ਅਡਵਾਇਜ਼ਰੀ ਪਹਿਲਾਂ ਜਾਰੀ ਕਰ ਦਿੱਤੀ ਗਈ ਹੈ। ਐੱਫ.ਪੀ.ਆਈ. ਸਕੱਤਰ ਨੇ ਉਦਯੋਗ ਦੇ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਸ਼ਿਕਾਇਤ ਸੈੱਲ ਨਾਲ ਵਿਸ਼ੇਸ਼ ਮੁੱਦਿਆਂ ਨੂੰ ਸਾਂਝਾ ਕਰਨ ਤਾਕਿ ਟੀਮ ਨੂੰ ਹੱਲ ਕਰਨ ਦੇ ਸਮਰੱਥ ਬਣਾਇਆ ਜਾ ਸਕੇ। ਸਰਕਾਰ ਦੁਆਰਾ ਸੁਵਿਧਾਵਾਂ ਲਈ ਜ਼ਿਆਦਾ ਵਰਕਰਾਂ ਦੀ ਪ੍ਰਵਾਨਗੀ ਦੇਣ ’ਤੇ ਵਿਚਾਰ ਕਰਨ ਲਈ ਉਦਯੋਗ ਤੋਂ ਇਕ ਵਰਕਿੰਗ ਮਾਡਲ ਮੰਗਿਆ ਗਿਆ ਹੈ। ਫੂਡ ਇੰਡਸਟ੍ਰੀ ਦੀ ਸਹਾਇਤਾ ਕਰਨ ਲਈ ਇਕ ਯੋਜਨਾ ਤਿਆਰ ਕਰਨ ਲਈ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ ਹਨ।


author

rajwinder kaur

Content Editor

Related News