ਅੱਧੀ ਰਾਤ ਨੂੰ ਮੁੰਡਿਆਂ ਨੇ ਕਰ ''ਤਾ ਵੱਡਾ ਕਾਂਡ, ਵੀਡੀਓ ''ਚ ਦੇਖੋ ਕੀ ਹੈ ਪੂਰਾ ਮਾਮਲਾ
Tuesday, Jul 23, 2024 - 11:51 AM (IST)

ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਮੁੱਖ ਲੀਲਾ ਭਵਨ ਚੌਂਕ 'ਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿਚ ਸਵਿਫਟ ਡਿਜ਼ਾਇਰ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਸਵਿਫਟ ਗੱਡੀ 3 ਤੋਂ 4 ਵਾਰ ਸੜਕ 'ਤੇ ਪਲਟੀਆਂ ਖਾਂਦੀ ਹੋਈ ਨੁਕਸਾਨੀ ਗਈ ਅਤੇ ਮੋਟਰਸਾਈਕਲ ਸਵਾਰ ਵਿਅਕਤੀ ਇਸ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਜਦ ਕਿ ਕਾਰ ਵਿਚ 4 ਨੌਜਵਾਨ ਸਵਾਰ ਸਨ ਜਿਹੜੇ ਤੇਜ਼ ਰਫਤਾਰ ਨਾਲ ਸੜਕ 'ਤੇ ਜਾ ਰਹੇ ਸੀ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਮੰਦਭਾਗੀ ਖ਼ਬਰ, ਭਿਆਨਕ ਹਾਦਸੇ 'ਚ ਮੱਲ੍ਹਾ ਪਿੰਡ ਦੀ ਨੌਜਵਾਨ ਕੁੜੀ ਦੀ ਮੌਤ
ਇਸ ਦੌਰਾਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਕਾਰ ਦੇ ਪਰਖਚੇ ਉੱਡ ਗਏ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਹਾਲ ਦੀ ਘੜੀ ਮੌਕੇ 'ਤੇ ਪਹੁੰਚੀ ਪੁਲਸ ਅਤੇ ਲੋਕਾਂ ਨੇ ਗੱਡੀ 'ਚ ਸਵਾਰ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ 2 ਨੌਜਵਾਨ ਗੱਡੀ 'ਚੋਂ ਭੱਜ ਗਏ। ਹਾਦਸਾਗ੍ਰਸਤ ਗੱਡੀ ਹਰਿਆਣਾ ਨੰਬਰ ਹੈ। ਦੂਜੇ ਪਾਸੇ ਵਲੋਂ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੁਲੈਕਟਰ ਰੇਟਾਂ ’ਚ ਭਾਰੀ ਵਾਧਾ, ਰਜਿਸਟਰੀਆਂ ਦਾ ਕੰਮ ਵੀ ਹੋਇਆ ਬੰਦ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8