ਵੀ. ਸੀ. ਨੇ ਗੱਡੀ, ਸਟਾਫ਼ ਤੇ ਬਾਕੀ ਸਹੂਲਤਾਂ ਮੋੜੀਆਂ, ਅਜੇ ਤੱਕ ਕੋਈ ਫ਼ੈਸਲਾ ਨਹੀਂ ਕਰ ਸਕੀ ਪੰਜਾਬ ਸਰਕਾਰ
Thursday, Aug 04, 2022 - 01:32 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਝਗੜਾ ਦਿਨੋਂ-ਦਿਨ ਤੂਲ ਫੜ੍ਹਦਾ ਜਾ ਰਿਹਾ ਹੈ। ਨਾ ਤਾਂ ਇਹ ਮਾਮਲਾ ਸੁਲਝ ਰਿਹਾ ਹੈ ਅਤੇ ਨਾ ਹੀ ਸਰਕਾਰ ਇਸ 'ਤੇ ਕੋਈ ਫ਼ੈਸਲਾ ਲੈ ਪਾ ਰਹੀ ਹੈ। ਇਸ ਦਾ ਕਾਰਨ ਹੈ ਕਿ ਸਰਕਾਰ ਦਾ ਇਕ ਪੱਖ ਸਿਹਤ ਮੰਤਰੀ ਦੇ ਵਿਭਾਗ ਬਦਲਣ ਦੀ ਗੱਲ ਕਰ ਰਿਹਾ ਹੈ ਤਾਂ ਦੂਜਾ ਪੱਖ ਵੀ. ਸੀ. ਨੂੰ ਗਲਤ ਦੱਸ ਰਿਹਾ ਹੈ। ਸੂਤਰਾਂ ਦੇ ਮੁਤਾਬਕ ਵੀ. ਸੀ. ਨੇ ਆਪਣੀ ਗੱਡੀ, ਸਟਾਫ਼ ਅਤੇ ਹੋਰ ਸਹੂਲਤਾਵਾਂ ਵੀ ਯੂਨੀਵਰਸਿਟੀ ਨੂੰ ਵਾਪਸ ਮੋੜ ਦਿੱਤੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ ਮੁੜ ਸ਼ੁਰੂ ਹੋਵੇਗਾ 'ਆਯੂਸ਼ਮਾਨ' ਸਕੀਮ ਤਹਿਤ ਪੰਜਾਬ ਦੇ ਲੋਕਾਂ ਦਾ ਮੁਫ਼ਤ ਇਲਾਜ
ਹੁਣ ਸਰਕਾਰ ਜੇਕਰ ਕਿਸੇ ਵੀ ਪੱਖ ਦਾ ਫ਼ੈਸਲਾ ਲੈਂਦੀ ਹੈ ਤਾਂ ਪਾਰਟੀ ਦੀ ਕਿਰਕਿਰੀ ਸੰਭਵ ਹੈ ਕਿਉਂਕਿ ਅੱਗੇ ਹਿਮਾਚਲ ਪ੍ਰਦੇਸ਼ 'ਚ ਚੋਣਾਂ ਹੋਣੀਆਂ ਹਨ ਅਤੇ ਵੀ. ਸੀ. ਵੀ ਉੱਥੋਂ ਹੀ ਹਨ। ਦੂਜੇ ਪਾਸੇ ਸਿਹਤ ਮੰਤਰੀ ਦਾ ਵਿਭਾਗ ਬਦਲਿਆ ਜਾਂਦਾ ਹੈ ਜਾਂ ਹਟਾਇਆ ਜਾਂਦਾ ਹੈ ਤਾਂ ਵੀ ਸਰਕਾਰ ਨੂੰ ਹੀ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : ਮੋਹਾਲੀ ਦੇ ਹੋਟਲ 'ਚ ਮੁੰਡੇ-ਕੁੜੀ ਨੇ ਲਿਆ ਫ਼ਾਹਾ, ਚੀਕਾਂ ਸੁਣ ਕਮਰੇ 'ਚ ਪੁੱਜਾ ਸਟਾਫ਼
ਇਸ ਦੌਰਾਨ ਸਰਕਾਰ ਵਿੱਚ ਦਾ ਰਸਤਾ ਲੱਭ ਰਹੀ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਿਵਾਦ ਨੂੰ ਜਲਦ ਤੋਂ ਜਲਦ ਸੁਲਝਾਉਣ ਦੇ ਮੂਡ ਵਿਚ ਹਨ ਤਾਂ ਜੋ ਵਿਰੋਧੀ ਧਿਰਾਂ ਨੂੰ ਇਸ ’ਤੇ ਸਿਆਸਤ ਕਰਨ ਦਾ ਕੋਈ ਮੌਕਾ ਨਾ ਮਿਲ ਸਕੇ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਕੋਈ ਵਿਚਲਾ ਰਾਹ ਤਲਾਸ਼ ਰਹੀ ਹੈ ਜਿਸ ਨਾਲ ਦੋਵੇਂ ਧਿਰਾਂ ਦਾ ਮਾਣ-ਸਨਮਾਨ ਵੀ ਕਾਇਮ ਰਹਿ ਸਕੇ।
ਇਹ ਵੀ ਪੜ੍ਹੋ : 6 ਰੁਪਏ 'ਚ ਕਰੋੜਪਤੀ ਬਣਿਆ ਪੰਜਾਬ ਪੁਲਸ ਦਾ ਕਾਂਸਟੇਬਲ, ਇਕ ਦਿਨ 'ਚ ਇੰਝ ਚਮਕ ਗਈ ਕਿਸਮਤ
ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਅਚਾਨਕ ਦੌਰਾ ਕਰਕੇ ਇਥੋਂ ਦੇ ਬੇਹੱਦ ਮਾੜੇ ਪ੍ਰਬੰਧਾਂ ’ਤੇ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਉਨ੍ਹਾਂ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਰਾਜ ਬਹਾਦਰ ਨੂੰ ਬੇਹੱਦ ਮਾੜੇ ਗੱਦਿਆਂ ’ਤੇ ਲਿਟਾਇਆ। ਗੰਦੇ ਅਤੇ ਫਟੇ ਗੱਦੇ ’ਤੇ ਲਿਟਾਉਣ ਤੋਂ ਨਾਰਾਜ਼ ਬੀਬਾ ਫਰੀਦਕੋਟ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਅਸਤੀਫ਼ਾ ਦੇ ਦਿੱਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ