ਜਲੰਧਰ 'ਚ 11 ਮਾਰਚ ਨੂੰ ਮਨਾਏ ਜਾ ਰਹੇ ਵੈਟਨਰੀ ਇੰਸਪੈਕਟਰ ਦਿਵਸ ਦੀਆਂ ਤਿਆਰੀਆਂ ਮੁਕੰਮਲ

Saturday, Mar 06, 2021 - 04:27 PM (IST)

ਜਲੰਧਰ 'ਚ 11 ਮਾਰਚ ਨੂੰ ਮਨਾਏ ਜਾ ਰਹੇ ਵੈਟਨਰੀ ਇੰਸਪੈਕਟਰ ਦਿਵਸ ਦੀਆਂ ਤਿਆਰੀਆਂ ਮੁਕੰਮਲ

ਚੰਡੀਗੜ੍ਹ (ਰਮਨਜੀਤ) : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ 11 ਮਾਰਚ, 2021 ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ 12ਵਾਂ ਵੈਟਨਰੀ ਦਿਵਸ ਮਨਾਉਣ ਲ‌ਈ ਤਿਆਰੀਆ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਆਪਣੀ ਪਟਿਆਲਾ ਫੇਰੀ ਦੌਰਾਨ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਨੇ ਦੱਸਿਆ ਕਿ ਜਲੰਧਰ ਵਿਖੇ ਮਨਾਏ ਜਾ ਰਹੇ ਵੈਟਨਰੀ ਦਿਵਸ 'ਤੇ ਵੈਟਨਰੀ ਇੰਸਪੈਕਟਰਾਂ ਦੀਆਂ ਲੰਬਿਤ ਪ‌ਈਆ ਮੰਗਾਂ ਅਤੇ ਮਸਲਿਆਂ 'ਤੇ ਵਿਚਾਰ ਕੀਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਰਾਜੀਵ‌ ਮਲਹੋਤਰਾ, ਜਗਸੀਰ ਸਿੰਘ ਖ਼ਿਆਲਾ, ਮਨਦੀਪ ਸਿੰਘ ਗਿੱਲ, ਗੁਰਮੀਤ ਮਹਿਤਾ, ਜਗਰਾਜ ਟੱਲੇਵਾਲ, ਹਰਪ੍ਰੀਤ ਚਤਰਾ, ਗੁਰਦੀਪ ਬਾਸੀ, ਜਸਵਿੰਦਰ ਸਿੰਘ ਬੜੀ, ਜਸਕਰਨ ਸਿੰਘ ਮੋਹਾਲੀ, ਕਿਸ਼ਨ ਚੰਦਰ ਮਹਾਜਨ, ਸਤਨਾਮ ਸਿੰਘ ਢੀਂਡਸਾ ਆਦਿ ਆਗੂ ਮੌਜੂਦ ਸਨ। ਮਹਾਜਨ ਨੇ ਸਮੂਹ ਸੂਬਾ ਕਮੇਟੀ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਇਕਾਈਆਂ, ਤਹਿਸੀਲ ਇਕਾਈਆਂ ਤੇ ਸਰਗਰਮ ਵੈਟਨਰੀ ਇੰਸਪੈਕਟਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਸਾਥੀ ਗਨੇਸ ਪਿੰਗਲੇ ਹਾਲ 'ਚ ਪਹੁੰਚ ਜਾਣ ਤਾਂ ਕਿ ਜੱਥੇਬੰਦੀ ਦਾ ਝੰਡਾ ਚੜ੍ਹਾਉਣ ਤੋਂ ਬਾਅਦ ਵੈਟਨਰੀ ਦਿਵਸ ਦੀ ਕਾਰਵਾਈ ਚਾਲੂ ਕੀਤੀ ਜਾ‌ ਸਕੇ।
 


author

Babita

Content Editor

Related News