ਨੈਸ਼ਨਲ ਹਾਈਵੇਅ ’ਤੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਦੇ ਕੀਤੇ ਚਲਾਨ
Thursday, Apr 28, 2022 - 04:32 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ, ਸਿੰਗਲਾ) : ਸੰਗਰੂਰ ’ਚ ਨੈਸ਼ਨਲ ਹਾਈਵੇਅ 'ਤੇ ਟ੍ਰੈਫਿਕ ਪੁਲਸ ਵੱਲੋਂ ਲਾਏ ਗਏ ਨਾਕੇ ਦੌਰਾਨ ਤੇਜ਼ ਰਫ਼ਤਾਰ ਵਾਹਨਾਂ ਦੇ ਚਲਾਨ ਕੱਟੇ ਗਏ। ਟ੍ਰੈਫਿਕ ਸਬ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ’ਤੇ ਲਾਏ ਨਾਕੇ ਦੌਰਾਨ 10 ਓਵਰ ਸਪੀਡ ਜਾ ਰਹੇ ਵਾਹਨਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਓਵਰ ਸਪੀਡ ਚੱਲਣ ਵਾਲੇ ਵਾਹਨਾਂ ਨਾਲ ਵਾਪਰਨ ਵਾਲੇ ਹਾਦਸਿਆਂ ਦੌਰਾਨ ਜਿੱਥੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ, ਉਥੇ ਕਈ ਵਾਰ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ।
ਇਸ ਲਈ ਲਿਮਟ ਸਪੀਡ ’ਚ ਨਾ ਚਲਾਉਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਟੀਮ ’ਚ ਏ. ਐੱਸ. ਆਈ. ਰਾਮ ਪ੍ਰਤਾਪ, ਏ. ਐੱਸ. ਆਈ. ਸਰਵਣ ਸਿੰਘ, ਪ੍ਰਗਟ ਸਿੰਘ ਹੈੱਡ ਕਾਂਸਟੇਬਲ ਤੇ ਅਵਤਾਰ ਸਿੰਘ ਹੈੱਡ ਕਾਂਸਟੇਬਲ ਮੌਜੂਦ ਸਨ।