ਮੀਂਹ ਦੇ ਮੌਸਮ 'ਚ ਆਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ, ਲੋਕ ਪਰੇਸ਼ਾਨ

Monday, Jul 20, 2020 - 02:34 PM (IST)

ਨਾਭਾ (ਰਾਹੁਲ) : ਪੰਜਾਬ 'ਚ ਜਿੱਥੇ ਮਾਨਸੂਨ ਦੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਸਬਜ਼ੀਆਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਸਬਜ਼ੀ ਮੰਡੀ 'ਚ ਸਬਜ਼ੀ ਦੇ ਭਾਅ ਆਸਮਾਨ ਨੂੰ ਛੂਹਣ ਲੱਗ ਪਏ ਹਨ ਕਿਉਂਕਿ ਪਹਿਲਾਂ ਜਿਹੜਾ ਟਮਾਟਰ 20 ਰੁਪਏ ਕਿਲੋ ਵਿਕ ਰਿਹਾ ਸੀ, ਉਹ ਹੁਣ 60 ਰੁਪਏ ਕਿਲੋ ਹੋ ਗਿਆ ਹੈ। ਕੱਦੂ 10 ਰੁਪਏ ਕਿਲੋ ਦੀ ਬਜਾਏ 40 ਰੁਪਏ ਤੱਕ ਪਹੁੰਚ ਗਿਆ ਅਤੇ ਹਰ ਸਬਜ਼ੀਆਂ ਦੇ ਭਾਅ ਤਿੰਨ ਗੁਣਾ ਵੱਧ ਗਏ ਹਨ।

ਇਸ ਦਾ ਇਹ ਵੀ ਕਾਰਨ ਹੈ ਕਿ ਪਟਿਆਲਾ ਮੰਡੀ ਅਤੇ ਮਾਲੇਰਕੋਟਲਾ ਮੰਡੀ 'ਚ ਕੋਰੋਨਾ ਵਾਇਰਸ ਦੇ ਕੇਸ ਆਉਣ ਕਾਰਨ ਦੋਵੇਂ ਸਬਜ਼ੀਆਂ ਮੰਡੀਆਂ ਨੂੰ ਸੀਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉੱਥੇ ਦੇ ਵਪਾਰੀ ਨਾਭਾ ਮੰਡੀ 'ਚ ਸਬਜ਼ੀ ਖਰੀਦਣ ਲਈ ਆ ਰਹੇ ਹਨ, ਜਿਸ ਕਰਕੇ ਸਬਜ਼ੀ ਦੇ ਭਾਅ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਇਸ ਮੌਕੇ ਨਾਭਾ ਦੀ ਸਬਜ਼ੀ ਮੰਡੀ 'ਚ ਸਬਜ਼ੀ ਖਰੀਦਣ ਆਏ ਵਿਅਕਤੀ ਹਰਜਿੰਦਰ ਸਿੰਘ ਅਤੇ ਲਾਡੀ ਸਿੰਘ ਨੇ ਕਿਹਾ ਕਿ ਸਬਜ਼ੀ ਦੇ ਭਾਅ ਸੁਣ ਕੇ ਉਹ ਬਹੁਤ ਹੈਰਾਨ ਹੋਏ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਬਜ਼ੀ ਦੇ ਭਾਅ 'ਤੇ ਲਗਾਮ ਲਾਈ ਜਾਵੇ ਕਿਉਂਕਿ ਇਸ ਨਾਲ ਲੋਕਾਂ ਦਾ ਸਾਰਾ ਹੀ ਬਜਟ ਹਿੱਲ ਗਿਆ ਹੈ। ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਨ ਪਹਿਲਾਂ ਹੀ ਕੰਮ ਕਾਰ ਠੱਪ ਹਨ। ਉੱਥੇ ਹੀ ਰੋਜ਼ਮਰਾ ਦੀ ਜ਼ਿੰਦਗੀ 'ਚ ਖਾਣ ਵਾਲੀ ਸਬਜ਼ੀ ਦੇ ਵੀ ਭਾਅ ਵੱਧ ਗਏ ਹਨ।


Babita

Content Editor

Related News