ਵਰਿੰਦਰ ਪਰਹਾਰ ਬਸਪਾ-ਅਕਾਲੀ ਦਲ ਦੇ ਹੁਸ਼ਿਆਰਪੁਰ ਤੋਂ ਹੋਣਗੇ ਸੰਭਾਵੀ ਉਮੀਦਵਾਰ

Friday, Sep 24, 2021 - 05:41 PM (IST)

ਵਰਿੰਦਰ ਪਰਹਾਰ ਬਸਪਾ-ਅਕਾਲੀ ਦਲ ਦੇ ਹੁਸ਼ਿਆਰਪੁਰ ਤੋਂ ਹੋਣਗੇ ਸੰਭਾਵੀ ਉਮੀਦਵਾਰ

ਹੁਸ਼ਿਆਰਪੁਰ/ਜਲੰਧਰ (ਘੁੰਮਣ, ਲਾਭ ਸਿੰਘ ਸਿੱਧੂ)- 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਸਰਗਰੀਆਂ ਤੇਜ਼ ਹੋ ਚੁੱਕੀਆਂ ਹਨ। ਇਸੇ ਤਹਿਤ ਅਕਾਲੀ-ਬਸਪਾ ਨੇ ਹੁਸ਼ਿਆਰਪੁਰ ਤੋਂ ਵਰਿੰਦਰ ਪਰਹਾਰ ਨੂੰ ਆਪਣਾ ਸੰਭਾਵੀ ਉਮੀਦਵਾਰ ਐਲਾਨਿਆ ਹੈ। ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਵੱਲੋਂ ਉੱਘੇ ਸਮਾਜ ਸੇਵਕ ਅਤੇ ਲੇਖਕ ਵਰਿੰਦਰ ਪਰਹਾਰ ਨੂੰ ਹਲਕਾ ਹੁਸ਼ਿਆਰਪੁਰ ਦੇ ਬਸਪਾ ਹਲਕਾ ਇੰਚਾਰਜ ਅਤੇ ਸੰਭਾਵੀ ਉਮੀਦਵਾਰ ਐਲਾਨਿਆ ਗਿਆ ਹੈ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਨੀਪਾਲ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਉੱਘੇ ਸਮਾਜ ਸੇਵੀ ਅਤੇ ਲੇਖਕ ਵਰਿੰਦਰ ਸਿੰਘ ਪਰਹਾਰ ਨੂੰ ਅਤੇ ਭੋਆ ਵਿਧਾਨ ਸਭਾ ਹਲਕੇ ਤੋਂ ਰਾਕੇਸ਼ ਕੁਮਾਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਇਹ ਦੋਵੇਂ ਆਗੂ ਆਪੋ-ਆਪਣੇ ਹਲਕੇ ਦੇ ਹਲਕਾ ਇੰਚਾਰਜ ਵੀ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਬਸਪਾ ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਗਵਾੜਾ ਵਿਖੇ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਝਗੜੇ ਦੌਰਾਨ 1 ਵਿਅਕਤੀ ਦੀ ਮੌਤ
ਬੈਨੀਪਾਲ ਨੇ ਦੱਸਿਆ ਕਿ ਵਰਿੰਦਰ ਸਿੰਘ ਪਰਹਾਰ ਸੰਸਥਾ ਹੋਮ-ਫਾਰ-ਹੋਮਲੈੱਸ ਦੇ ਸੰਚਾਲਕ ਅਤੇ 60 ਤੋਂ ਵੱਧ ਗਰੀਬ ਪਰਿਵਾਰਾਂ ਨੂੰ ਘਰ ਬਣਾ ਕੇ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਰਹਾਰ 4 ਕਿਤਾਬਾਂ ਦੇ ਲੇਖਕ ਵੀ ਹਨ ਅਤੇ ਸਮਾਜ ਸੇਵੀ ਦੇ ਕੰਮਾਂ ’ਚ ਲੱਗੇ ਹੋਏ ਹਨ। ਹਲਕੇ ਤੋਂ ਐਲਾਨੇ ਉਮੀਦਵਾਰ ਰਾਕੇਸ਼ ਕੁਮਾਰ ਵੀ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ, ਜਦ ਉਨ੍ਹਾਂ ਨੂੰ ਕਾਂਗਰਸ ਵੱਲੋਂ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਉਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਚੰਨੀ ਬਾਰੇ ਅਸੀਂ ਕੁਝ ਨਹੀਂ ਕਹਿਣਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚਾਲ ਚੱਲੀ ਹੈ ਅਤੇ ਇਹ ਪਾਰਟੀ ਗਰੀਬਾਂ ਤੇ ਕਿਸਾਨਾਂ ਦੇ ਹੱਕ ’ਚ ਨਹੀਂ ਹੈ ਅਤੇ ਐੱਸ. ਸੀ. ਸਮਾਜ ਨੂੰ ਹਮੇਸ਼ਾ ਇਸ ਨੇ ਵੋਟਾਂ ਲਈ ਹੀ ਵਰਤਿਆ ਹੈ। ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਬੀਮਾਰ ਹੋਣ ਕਰ ਕੇ ਨਹੀਂ ਆ ਸਕੇ ਕਿਉਂਕਿ ਉਹ ਡੇਂਗੂ ਤੋਂ ਪੀੜਤ ਹਨ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਉਕਤ ਆਗੂਆਂ ਤੋਂ ਇਲਾਵਾ ਸੁਰਿੰਦਰ ਸਿਘ ਭੁੱਲੋਵਾਲ ਰਾਠਾ ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿਹਾਤੀ, ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਵਿਧਾਇਕ ਪਵਨ ਕੁਮਾਰ ਟੀਨੂੰ, ਐਡਵੋਕੇਟ ਹਰਿੰਦਰ ਸਿੰਘ ਧਾਮੀ, ਸਮਿੱਤਰ ਸਿੰਘ ਸੀਕਰੀ, ਸੋਮਨਾਥ ਬੈਂਸ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਲੰਮੇਂ ਸਮੇਂ ਤੋਂ ਲੋਕ ਭਲਾਈ ਦੇ ਕਾਰਜਾਂ ਨਾਲ ਜੁੜੇ ਪਰਹਾਰ ਵੱਲੋਂ ਸੈਂਕੜੇ ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਦੇਣ ਦੇ ਇਲਾਵਾ ਯਤੀਮ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ। ਪਰਿਹਾਰ ਦੀ ਇਸ ਨਿਯੁਕਤੀ ਲਈ ਮਹਿੰਦਰ ਸਿੰਘ ਸੰਧਰ, ਵਕੀਲ ਰਣਜੀਤ ਕੁਮਾਰ, ਦਲਜੀਤ ਰਾਏ, ਪਵਨ ਕੁਮਾਰ, ਗੁਰਬਖ਼ਸ਼ ਠਾਕੁਰ, ਤਜਿੰਦਰ ਸਿੰਘ ਸੋਢੀ, ਗੁਰਿੰਦਰ ਸਿੰਘ ਗੋਲਡੀ ਆਦਿ ਨੇ ਸੁਆਗਤ ਕੀਤਾ। 

ਇਹ ਵੀ ਪੜ੍ਹੋ : ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਰੱਖੀ ਦਿਲੀ ਇੱਛਾ, ਸਰਕਾਰ ਤੋਂ ਮੰਗੀਆਂ ਮੁੱਖ ਮੰਤਰੀ ਵਰਗੀਆਂ ਸਹੂਲਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News