ਵੱਡੀ ਖ਼ਬਰ: ਅਕਾਲੀ ਦਲ ਦੇ ਉਮੀਦਵਾਰ ਨੋਨੀ ਮਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ

Thursday, Nov 11, 2021 - 04:21 PM (IST)

ਵੱਡੀ ਖ਼ਬਰ:  ਅਕਾਲੀ ਦਲ ਦੇ ਉਮੀਦਵਾਰ ਨੋਨੀ ਮਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ

ਫ਼ਿਰੋਜ਼ਪੁਰ (ਕੁਮਾਰ): ਗੁਰੂਹਰਸਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ’ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਥਾਣਾ ਸਿਟੀ ’ਚ ਵਰਦੇਵ ਸਿੰਘ ਨੋਨੀ ਮਾਨ ਤੇ ਉਨ੍ਹਾਂ ਦੇ ਡਰਾਈਵਰ ’ਤੇ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਪੁਲਸ ਨੇ ਕਿਸਾਨ ਆਗੂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ: ਨਾਭਾ ਜੇਲ੍ਹ ’ਚ ਮਰੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਪਤਨੀ ਨੇ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਇਕ ਦਿਨਾਂ ਦੌਰੇ 'ਤੇ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਆਗਮਨ ’ਤੇ ਬੁੱਧਵਾਰ ਨੂੰ ਹਲਾਤ ਉਸ ਵੇਲੇ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆਏ ਜਦੋਂ ਸਥਾਨਕ ਮਖੂ ਗੇਟ ਸਥਿਤ ‘ਬਲਾਈਂਡ ਹੋਮ’ ਦੇ ਬਾਹਰ ਇਕ ਪਾਸੇ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਹਰਸਿਮਰਤ ਕੌਰ ਨੂੰ ਕਾਲੇ ਝੰਡੇ ਵਿਖਾਉਣੇ ਸ਼ੁਰੂ ਕੀਤੇ। ਇੰਨਾ ਹੀ ਨਹੀਂ ਜਦੋਂ ਹਰਸਿਮਰਤ ਕੌਰ ਬਾਦਲ ਸਥਾਨਕ ਬਲਾਈਂਡ ਹੋਮ 'ਚ ਪ੍ਰੋਗਰਾਮ ਖ਼ਤਮ ਕਰ ਕੇ ਜਾ ਰਹੇ ਸਨ ਤਾਂ ਕਾਫ਼ਲੇ ਦੇ ਪਿੱਛੇ ਆ ਰਹੀ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਤੇ ਹਲਕਾ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਗੱਡੀ ਨੂੰ ਘੇਰ ਕੇ ਕਿਸਾਨ ਕਾਰਕੁਨਾਂ ਨੇ ਭੰਨ ਤੋੜ ਕੀਤੀ। ਇਸ ਦੌਰਾਨ ਗੋਲੀਆਂ ਵੀ ਚੱਲੀਆਂ ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ ਸੀ।

ਪੜ੍ਹੋ ਇਹ ਵੀ ਖ਼ਬਰ: ਕੈਬਨਿਟ ਮੰਤਰੀ ਰਣਦੀਪ ਨਾਭਾ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ ਵਿਧਾਨ ਸਭਾ ’ਚ ਮਤਾ ਪੇਸ਼


author

Shyna

Content Editor

Related News