ਨੌਜਵਾਨਾਂ ਦੀ ਅਨੌਖੀ ਪਹਿਲ, ਚਾਕਲੇਟ ਡੇਅ ਦੀ ਥਾਂ ਮਨਾਇਆ ''ਰੋਟੀ ਡੇਅ''

Sunday, Feb 10, 2019 - 12:07 AM (IST)

ਨੌਜਵਾਨਾਂ ਦੀ ਅਨੌਖੀ ਪਹਿਲ, ਚਾਕਲੇਟ ਡੇਅ ਦੀ ਥਾਂ ਮਨਾਇਆ ''ਰੋਟੀ ਡੇਅ''

ਲੁਧਿਆਣਾ,(ਨਰਿੰਦਰ) : ਸਾਰੇ ਮੁਲਕ ਵੈਲਟਾਈਨ ਡੇ ਮਨਾ ਰਿਹਾ ਹੈ ਅਤੇ ਇਸ ਹਫਤੇ ਨੂੰ ਵੈਲਨਟਾਈਨ ਡੇਅ ਹਫਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਥੇ ਸ਼ਨੀਵਾਰ ਨੂੰ ਚਾਕਲੇਟ ਡੇਅ ਮਨਾਇਆ ਗਿਆ, ਉਥੇ ਹੀ ਯੂਥ ਅਕਾਲੀ ਦਲ ਤੇ ਕੁੱਝ ਸਿੱਖ ਜਥੇਬੰਦੀਆਂ ਵਲੋਂ ਮਿਲ ਕੇ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਲੰਗਰ ਲਾ ਕੇ 'ਰੋਟੀ ਡੇਅ' ਮਨਾਇਆ ਗਿਆ। ਇਸ ਦੌਰਾਨ ਗਰੀਬਾਂ ਤੇ ਲੋੜਵੰਦਾਂ ਨੂੰ ਲੰਗਰ ਛਕਾਇਆ ਗਿਆ ਤੇ ਸਮਾਜ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਵੈਲੇਨਟਾਈਨ ਡੇਅ 'ਤੇ ਪੈਸੇ ਖਰਾਬ ਕਰਨ ਦੀ ਥਾਂ ਗਰੀਬਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਿਸੇ ਦੇ ਮੂੰਹ 'ਚ ਰੋਟੀ ਪੈ ਸਕੇ।

PunjabKesariਇਸ ਦੌਰਾਨ ਯੂਥ ਅਕਾਲੀ ਦਲ ਜੋਨ-2 ਦੇ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਲੰਗਰ ਦੀ ਪ੍ਰਥਾ ਗੁਰੂਆਂ ਵਲੋਂ ਹੀ ਚਲਾਈ ਗਈ ਹੈ ਅਤੇ ਉਹ ਗੁਰੂਆਂ ਦੇ ਸੁਨੇਹੇ ਨੂੰ ਹੀ ਅੱਗੇ ਪਹੁੰਚਾ ਰਹੇ ਹਨ। ਲੰਗਰ 'ਚ ਸੇਵਾ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਰੋਟੀ ਡੇਅ ਮਨਾਇਆ ਤਾਂ ਜੋ ਸਮਾਜ 'ਚ ਇਕ ਚੰਗਾ ਸੁਨੇਹਾ ਦਿੱਤਾ ਜਾ ਸਕੇ। 


Related News