ਮੁਕਤਸਰ ''ਚ ਬਣ ਰਹੇ ਨਵੇਂ ਬਿਜਲੀ ਗਰਿੱਡ ਲਈ ਕੀਤੀ ਜਾ ਰਹੀ ਹੈ ਘਟੀਆ ਮੈਟੀਰੀਅਲ ਦੀ ਵਰਤੋਂ

12/09/2017 1:12:54 PM


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ 'ਤੇ ਬਣ ਰਹੇ ਨਵੇਂ ਬਿਜਲੀ ਦੇ ਗਰਿੱਡ ਦਾ ਕੰਮ ਚਾਲ ਰਿਹਾ ਹੈ ਜਿਸ ਦੇ ਲਈ ਘਟੀਆ ਮੈਟੀਰੀਅਲ ਦੀ ਵਰਤੋਂ ਕੀਤੀ ਜਾਂ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਇਸਦੇ ਲਈ 2 ਨੰਬਰ ਦੀ ਇਟ ਅਤੇ ਘਟੀਆ ਕਿਸਮ ਦੇ ਸੀਮੈਂਟ ਵਰਤਿਆਂ ਜਾ ਰਿਹਾ ਹੈ। ਇਸ ਸੰਬੰਧੀ ਬਠਿੰਡਾ ਦੇ ਠੇਕੇਦਾਰ ਪਰਵੀਨ ਕੁਮਾਰ ਨਾਲ ਗੱਲਬਾਤ ਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਅਸੀਂ ਉਥੇ ਜਾ ਕੇ ਦੇਖ ਇਟਾ ਨੂੰ ਦੇਖ ਕੇ ਸਹੀ ਇਟਾ ਦੀ ਵਰਤੋਂ ਕਰਾਂਗੇ। ਜਦੋਂ ਉਨ੍ਹਾਂ ਨੇ ਘਟੀਆ ਅਤੇ 2 ਨੰਬਰ ਦੀ ਇੱਟ ਚੁੱਕਣ ਬਾਰੇ ਮੌਕੇ 'ਤੇ ਕੰਮ ਕਰਵਾ ਰਹੇ ਮੁਨਸ਼ੀ ਨਾ ਗਲ ਕੀਤੀ ਉਨ੍ਹਾਂ ਕਿਹਾ ਕਿ 6/1 ਦੇ ਮਸਾਲੇ ਦੀ ਵਰਤੋਂ ਕਰ ਰਹੇ ਹਾਂ ਪਰ ਜਦ ਠੇਕੇਦਾਰ ਤੋਂ ਪੁਛਿਆ ਤਾਂ ਉਸ ਨੇ ਕਿਹਾ ਕਿ 4/1 ਦਾ ਮਸਾਲਾ ਮਨਜ਼ੂਰ ਕੀਤਾ ਹੋਇਆ ਹੈ ਅਤੇ ਉਹ ਹੀ ਲਗਾਇਆ ਜਾ ਰਿਹਾ ਹੈ। ਸਰਕਾਰ ਵਲੋਂ ਕਰੋੜਾ ਰੁਪਏ ਦੀ ਲਾਗਤ ਨਾਲ ਲੋਕਾਂ ਦੀ ਸਹੂਲਤ ਲਈ ਬਿਜਲੀ ਗਰਿੱਡ ਤਿਆਰ ਕਰਵਾਇਆ ਜਾ ਰਿਹਾ ਹੈ ਪਰ ਲਾਲਚੀ ਲੋਕ ਇਸਦੇ ਬਾਵਜ਼ੂਦ ਵੀ ਹੇਰਾ ਫੇਰੀ ਕਰਨ ਤੋਂ ਬਾਜ਼ ਨਹੀਂ ਆ ਰਹੇ।


Related News