ਮਾਣ ਵਾਲੀ ਗੱਲ : ਪਿੰਡ ਸਰਹਾਲਾ ਮੁੰਡੀਆਂ ਦੀ ਪੰਜਾਬਣ ਅਮਰੀਕੀ ਫ਼ੌਜ ’ਚ ਹੋਈ ਭਰਤੀ

Friday, Sep 10, 2021 - 08:33 PM (IST)

ਮਾਣ ਵਾਲੀ ਗੱਲ : ਪਿੰਡ ਸਰਹਾਲਾ ਮੁੰਡੀਆਂ ਦੀ ਪੰਜਾਬਣ ਅਮਰੀਕੀ ਫ਼ੌਜ ’ਚ ਹੋਈ ਭਰਤੀ

 ਟਾਂਡਾ ਉੜਮੜ (ਵਰਿੰਦਰ ਪੰਡਿਤ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਹਾਲਾ ਮੁੰਡੀਆਂ ਨਾਲ ਸਬੰਧਤ ਪੰਜਾਬਣ ਅਮਰੀਕੀ ਫ਼ੌਜ ’ਚ ਭਰਤੀ ਹੋਈ ਹੈ l ਇਹ ਮਾਣ ਹਾਸਲ ਕਰਨ ਵਾਲੀ ਨਵਦੀਪ ਕੌਰ ਸ਼ਾਹੀ ਦੇ ਪਿਤਾ ਕਰਮਜੀਤ ਸ਼ਾਹੀ, ਮਾਤਾ ਗੁਰਜਿੰਦਰ ਕੌਰ ਨੇ ਆਪਣੀ ਧੀ ’ਤੇ ਫਖ਼ਰ ਮਹਿਸੂਸ ਕਰਦਿਆਂ ਦੱਸਿਆ ਕਿ ਨਵਦੀਪ ਦਾ ਜਨਮ ਅੰਮ੍ਰਿਤਸਰ ’ਚ ਹੋਇਆ ਸੀ ਅਤੇ ਉਹ ਦੋ ਸਾਲ ਦੀ ਉਮਰ ’ਚ ਉਨ੍ਹਾਂ ਨਾਲ ਅਮਰੀਕਾ ਆ ਗਈ ਸੀ।

ਇਹ ਵੀ ਪੜ੍ਹੋ : ਦੁਬਈ ਜਾਣ ਵਾਲੇ 29 ਨੌਜਵਾਨ ਹੋਏ ਟ੍ਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ, ਟਿਕਟਾਂ ਤੇ ਵੀਜ਼ੇ ਨਿਕਲੇ ਜਾਅਲੀ (ਵੀਡੀਓ)

PunjabKesari

ਨਵਦੀਪ ਦੇ ਦਾਦਾ ਤੇ ਦਾਦੀ ਹਰਜੀਤ ਸਿੰਘ ਸ਼ਾਹੀ ਤੇ ਗੁਰਦੀਪ ਕੌਰ ਨੇ ਬਤੌਰ ਅਧਿਆਪਕ ਸੇਵਾ ਨਿਭਾਈਆਂ ਹਨ। ਨਵਦੀਪ ਦੀ ਇਸ ਪ੍ਰਾਪਤੀ ’ਤੇ ਪਿੰਡ ਸਰਹਾਲਾ ਮੁੰਡੀਆਂ ਦੇ ਬਾਸ਼ਿੰਦੇ ਫ਼ਖ਼ਰ ਮਹਿਸੂਸ ਕਰ ਰਹੇ ਹਨ। ਨਵਦੀਪ ਦੇ ਪਿਤਾ ਨੇ ਦੱਸਿਆ ਕਿ ਉਹ ਫ਼ੌਜ ’ਚ ਮੈਡੀਕਲ ਸੇਵਾਵਾਂ ਦੇਵੇਗੀ।

PunjabKesari


author

Manoj

Content Editor

Related News