ਗੁਰਲਾਲ ਭਲਵਾਨ ਕਤਲ ਕਾਂਡ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਫਿਰ ਟਲੀ

Monday, Mar 22, 2021 - 04:56 PM (IST)

ਗੁਰਲਾਲ ਭਲਵਾਨ ਕਤਲ ਕਾਂਡ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਫਿਰ ਟਲੀ

ਫ਼ਰੀਦਕੋਟ (ਰਾਜਨ, ਜਗਦੀਸ਼)- ਜ਼ਿਲ੍ਹਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਕਤਲ ਕਾਂਡ ਦੇ ਦੂਜੇ ਮੁੱਖ ਦੋਸ਼ੀ ਮੰਨੇ ਜਾਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਥਾਨਕ ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ੀ ਇਕ ਵਾਰ ਫ਼ਿਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਨਵੇਂ ਪ੍ਰੋਡੈਕਸ਼ਨ ਵਾਰੰਟ ਜਾਰੀ ਹੋਂਣ ਤੱਕ ਟਲ ਗਈ ਹੈ। ਸੂਤਰਾਂ ਅਨੁਸਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਇਸ ਵੇਲੇ ਰਾਜਿਸਥਾਨ ਅਜਮੇਰ ਦੀ ਹਾਈ ਸਕਿਓਰਿਟੀ ਜੇਲ ਵਿਚ ਬੰਦ ਹੈ, ਖ਼ਿਲਾਫ਼ ਕਈ ਸੰਗੀਨ ਮੁਕੱਦਮੇ ਦਰਜ ਹਨ।

ਇਸਨੂੰ ਧਿਆਨ ਵਿਚ ਰੱਖਦਿਆਂ ਰਾਜਿਸਥਾਨ ਪੁਲਸ ਪ੍ਰਸਾਸ਼ਨ ਵੱਲੋਂ ਢੁੱਕਵੀਂ ਪੁਲਸ ਫ਼ੋਰਸ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਪੁਲਸ ਪ੍ਰਸ਼ਾਸਨ ਨੂੰ ਮਾਨਯੋਗ ਚੀਫ਼ ਜੁਡੀਸ਼ਅਲ ਮੈਜਿਸਟ੍ਰੇਟ ਦੀ ਅਦਾਲਤ ’ਚੋਂ ਗੈਂਗਟਰ ਲਾਰੈਂਸ ਬਿਸ਼ਨੋਈ ਦੇ ਦੂਸਰੀ ਵਾਰ ਨਵੇਂ ਪ੍ਰੋਡੈਕਸ਼ਨ ਵਾਰੰਟ ਜਾਰੀ ਕਰਵਾਉਣ ਲਈ ਕਾਰਵਾਈ ਕਰਨੀ ਪਵੇਗੀ ਜਦਕਿ ਪਹਿਲੀ ਵਾਰ ਮਾਨਯੋਗ ਉਕਤ ਅਦਾਲਤ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 17 ਮਾਰਚ ਨੂੰ ਪੇਸ਼ੀ ਸਬੰਧੀ ਪ੍ਰੋਡੈਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ।


author

Gurminder Singh

Content Editor

Related News