UPSC ਤੇ PPS ਦੀਆਂ ਪ੍ਰੀਖਿਆਵਾਂ ਦੇਣ ਵਾਲੇ ਨੌਜਵਾਨਾਂ ਲਈ ਸੁਨਹਿਰੀ ਮੌਕਾ, ਦਿੱਤੀ ਜਾਵੇਗੀ ਮੁਫ਼ਤ ਕੋਚਿੰਗ
Sunday, Apr 23, 2023 - 12:02 PM (IST)
ਫਾਜ਼ਿਲਕਾ (ਨਾਗਪਾਲ) : ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੂ. ਪੀ. ਐੱਸ. ਸੀ, ਪੀ. ਪੀ. ਐੱਸ., ਐੱਸ. ਐੱਸ. ਸੀ, ਆਈ. ਬੀ. ਪੀ. ਐੱਸ ਅਤੇ ਪੀ. ਐੱਸ. ਐੱਸ. ਐੱਸ. ਬੀ. ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦਿੱਤੀ ਜਾਣੀ ਹੈ। ਪ੍ਰੀਖਿਆਵਾਂ ’ਚ ਹਿੱਸਾ ਲੈਣ ਦੇ ਚਾਹਵਾਨ ਵਿਦਿਆਰਥੀ 10 ਮਈ 2023 ਤੋਂ ਪਹਿਲਾਂ https://tinyurl.com/6R553O1389N76ZK ਲਿੰਕ ਜਾਂ QR 3ode scanner ਉਪਰ ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਵਿਖੇ ਸੰਪਰਕ ਕਰ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ।
ਇਹ ਵੀ ਪੜ੍ਹੋ- ਪੂਰੇ ਪੰਜਾਬ 'ਚ ਚਮਕਿਆ ਸੰਗਰੂਰ ਦਾ ਨਾਂ, ਗ੍ਰੀਨ ਜ਼ੋਨ 'ਚ ਸ਼ਾਮਲ ਹੋ ਹਾਸਲ ਕੀਤਾ ਵੱਡਾ ਮੁਕਾਮ
ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਮਨਦੀਪ ਕੌਰ ਨੇ ਦੱਸਿਆ ਕਿ ਇਹ ਕੋਚਿੰਗ ਜ਼ਿਲ੍ਹਾ ਮਾਨਸਾ ’ਚ ਬਾਈਜਸ ਕੰਪਨੀ ਵਲੋਂ ਦਿੱਤੀ ਜਾਣੀ ਹੈ ਅਤੇ ਇਹ ਕੋਚਿੰਗ ਰਜਿਸਟ੍ਰੇਸ਼ਨ ਤੋਂ 10 ਦਿਨਾਂ ਬਾਅਦ ਸ਼ੁਰੂ ਕੀਤੀ ਜਾਵੇਗੀ। ਇਹ ਕੋਚਿੰਗ ਤਿੰਨ, ਛੇ ਅਤੇ ਨੌਂ ਮਹੀਨਿਆਂ ਦੀ ਕਰਵਾਈ ਜਾਵੇਗੀ। ਇਸ ਕੋਚਿੰਗ ’ਚ ਜ਼ਿਲ੍ਹਾ ਫਾਜ਼ਿਲਕਾ ਦੇ ਚਾਹਵਾਨ ਪ੍ਰਾਰਥੀ ਵੀ ਹਿੱਸਾ ਲੈ ਸਕਦੇ ਹਨ। ਇਹ ਟ੍ਰੇਨਿੰਗ ਆਨਲਾਈਨ (ਲਾਈਵ ਅਤੇ ਰਿਕਾਰਡਰਡ) ਮੋਡ ’ਚ ਹੋਵੇਗੀ। ਇਸ ਟ੍ਰੇਨਿੰਗ ’ਚ ਵਿਦਿਆਰਥੀ ਆਪਣੀ ਮਰਜ਼ੀ ਨਾਲ ਸਮੇਂ ਦੀ ਚੋਣ ਕਰ ਸਕਦੇ ਹਨ।
ਇਹ ਵੀ ਪੜ੍ਹੋ- ਇਨਕਮ ਟੈਕਸ ਦੇਣ ਵਾਲੇ ਜ਼ਰਾ ਸਾਵਧਾਨ, ਠੱਗ ਨੇ ਰਿਟਰਨਾਂ 'ਚ ਹੇਰਾ-ਫੇਰੀ ਕਰ ਮਾਰੀ ਐਸੀ ਠੱਗੀ ਕੇ ਅਧਿਕਾਰੀ ਵੀ ਹੈਰਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।