ਪਤੀ ਦੀ ਸ਼ਰਮਨਾਕ ਕਰਤੂਤ, ਇੰਸਟਾਗ੍ਰਾਮ ’ਤੇ ਪਤਨੀ ਦੀ ਨਗਨ ਵੀਡੀਓ ਕਰ ਦਿੱਤੀ ਅਪਲੋਡ

Friday, Aug 25, 2023 - 11:26 AM (IST)

ਪਤੀ ਦੀ ਸ਼ਰਮਨਾਕ ਕਰਤੂਤ, ਇੰਸਟਾਗ੍ਰਾਮ ’ਤੇ ਪਤਨੀ ਦੀ ਨਗਨ ਵੀਡੀਓ ਕਰ ਦਿੱਤੀ ਅਪਲੋਡ

ਮੋਹਾਲੀ (ਸੰਦੀਪ) : ਫਰਜ਼ੀ ਇੰਸਟਾਗ੍ਰਾਮ ਆਈ. ਡੀ. ਬਣਾ ਕੇ ਪਤਨੀ ਦੀ ਨਗਨ ਵੀਡੀਓ ਅਪਲੋਡ ਕਰਨ ਵਾਲੇ ਮੁਲਜ਼ਮ ਪਤੀ ਤੇ ਉਸ ਦੇ ਸਾਥੀ ਖਿਲਾਫ਼ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਮਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ 4 ਬੱਚੇ ਹਨ, ਜਿਨ੍ਹਾਂ ਵਿਚੋਂ ਉਨ੍ਹਾਂ ਦੀ ਬੇਟੀ ਰਮਨਜੀਤ ਕੌਰ ਦਾ ਵਿਆਹ ਹੋ ਚੁੱਕਾ ਹੈ। ਸਹੁਰੇ ਘਰ ਵਿਚ ਘਰੇਲੂ ਝਗੜੇ ਕਾਰਨ ਉਹ ਕੁਝ ਸਮੇਂ ਤੋਂ ਉਨ੍ਹਾਂ ਕੋਲ ਹੀ ਰਹਿ ਰਹੀ ਹੈ। 15 ਅਪ੍ਰੈਲ ਨੂੰ ਇਕ ਇੰਸਟਾਗ੍ਰਾਮ ਆਈ. ਡੀ. ਤੋਂ ਬੇਟੀ ਸਬੰਧੀ ਗਲਤ ਸੰਦੇਸ਼ ਭੇਜੇ ਗਏ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਚੰਗੀ ਖ਼ਬਰ, ਸੂਬਾ ਸਰਕਾਰ ਨੇ ਸ਼ੁਰੂ ਕੀਤੀ ਇਹ ਸਕੀਮ

ਉਕਤ ਨੇ ਦੱਸਿਆ ਕਿ ਅਜੇ ਬੇਟੀ ਸੰਦੇਸ਼ ਪੜ੍ਹ ਹੀ ਰਹੀ ਸੀ ਕਿ ਵਿਅਕਤੀ ਨੇ ਆਈ. ਡੀ. ਡਿਲੀਟ ਕਰ ਦਿੱਤੀ। ਕੁਝ ਸਮੇਂ ਬਾਅਦ ਮੁਲਜ਼ਮ ਨੇ ਇਕ ਹੋਰ ਫਰਜ਼ੀ ਆਈ. ਡੀ. ਬਣਾ ਕੇ ਰਿਸ਼ਤੇਦਾਰਾਂ ਨੂੰ ਵੀ ਨਾਲ ਜੋੜ ਲਿਆ। ਕੁਝ ਸਮੇਂ ਬਾਅਦ ਉਸ ਵਿਅਕਤੀ ਨੇ ਬੇਟੀ ਲਈ ਗਲਤ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਨਗਨ ਵੀਡੀਓ ਭੇਜੀ। ਉਨ੍ਹਾਂ ਦੇ ਸਾਲੇ ਦੇ ਬੇਟੇ ਅਤੇ ਫਿਰ ਬੇਟੀ ਨੂੰ ਵੀ ਇੰਸਟਾਗ੍ਰਾਮ ’ਤੇ ਉਸ ਲਈ ਗਲਤ ਸੰਦੇਸ਼ ਅਤੇ ਫਿਰ ਨਗਨ ਵੀਡੀਓਜ਼ ਭੇਜੀ ਜਾਣ ਲੱਗੀ।

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਬਦਲਣ ਜਾ ਰਿਹਾ ਹੈ ਮੌਸਮ, ਅਗਲੇ 5 ਦਿਨਾਂ ਤਕ ਜਾਰੀ ਹੋਇਆ ਅਲਰਟ

2020 ’ਚ ਹੋਇਆ ਸੀ ਵਿਆਹ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ ਮਨਦੀਪ ਸਿੰਘ ਨਾਲ 2020 ਵਿਚ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰੇ ਘਰ ਵਾਲਿਆਂ ਨੇ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਪੁਲਸ ਅਧਿਕਾਰੀਆਂ ਤੋਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਜਾਂਚ ਕਰਨ ਤੋਂ ਬਾਅਦ ਮਨਦੀਪ ਅਤੇ ਰਾਹੁਲ ਖਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਸਾਰੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News