ਸਰਕਾਰ ਦੀਆਂ ਕਿਰਤੀ ਵਿਰੋਧੀ ਨੀਤੀਆਂ ਵਿਰੁੱਧ ਨੰਗੇ ਪਿੰਡੇ ਖੜਕਾਏ ਪੀਪੇ

Friday, Jan 26, 2018 - 07:12 AM (IST)

ਸਰਕਾਰ ਦੀਆਂ ਕਿਰਤੀ ਵਿਰੋਧੀ ਨੀਤੀਆਂ ਵਿਰੁੱਧ ਨੰਗੇ ਪਿੰਡੇ ਖੜਕਾਏ ਪੀਪੇ

ਸੰਗਰੂਰ, (ਬੇਦੀ)— ਸਰਕਾਰ ਦੀਆਂ ਛੋਟੇ ਮੁਲਾਜ਼ਮਾਂ ਅਤੇ ਕਿਰਤੀ ਵਰਗ ਵਿਰੋਧੀ ਨੀਤੀਆਂ ਵਿਰੁੱਧ ਦਰਜਾ ਚਾਰ ਮੁਲਾਜ਼ਮਾਂ ਨੇ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਅਗਵਾਈ 'ਚ ਨੰਗੇ ਪਿੰਡੇ ਖਾਲੀ ਪੀਪੇ ਖੜਕਾਅ ਕੇ ਰੋਸ ਰੈਲੀ ਕੱਢੀ।
ਰੈਲੀ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਰਾਣਵਾਂ, ਮੇਲਾ ਸਿੰਘ ਪੁੰਨਾਵਾਲ, ਜੀਤ ਸਿੰਘ ਬੰਗਾਂ, ਅਮਰਜੀਤ ਸਿੰਘ ਅਤੇ ਸੀਤਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ ਨੂੰ 71 ਸਾਲ ਹੋ ਚੁੱਕੇ ਹਨ ਅਤੇ 26 ਜਨਵਰੀ ਨੂੰ ਦੇਸ਼ ਦਾ 69ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਪਰ ਇੰਨੇ ਲੰਮੇ ਅਰਸੇ 'ਚ ਮਿਹਨਤਕਸ਼ ਵਰਗ ਦੀ ਹਾਲਤ ਨਹੀਂ ਸੁਧਰੀ। ਗਰੀਬਾਂ ਅਤੇ ਅਮੀਰਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। ਦੇਸ਼ ਦੀ ਕੁੱਲ ਪੂੰਜੀ 'ਚੋਂ 73 ਫੀਸਦੀ ਪੂੰਜੀ 'ਤੇ ਇਕ ਫੀਸਦੀ ਲੋਕ ਕਾਬਜ਼ ਹੋ ਗਏ ਹਨ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਜਾਤ-ਪਾਤ ਵਰਗੀਆਂ ਸਮੱਸਿਆਵਾਂ ਘਟਣ ਦੀ ਬਜਾਏ ਹੋਰ ਵੱਧ ਰਹੀਆਂ ਹਨ। ਸਮੇਂ ਦੀਆਂ ਸਰਕਾਰਾਂ ਗਰੀਬ ਵਰਗ ਨੂੰ ਅਣਗੌਲਿਆ ਕਰ ਕੇ ਅਮੀਰ ਵਰਗ ਨੂੰ ਸਹੂਲਤਾਂ ਦੇ ਰਹੀਆਂ ਹਨ। ਦਰਜਾ ਚਾਰ, ਠੇਕਾ ਆਧਾਰਿਤ, ਦਿਹਾੜੀਦਾਰ ਤੇ ਪਾਰਟ ਟਾਈਮ ਵਰਕਰਾਂ ਨੂੰ ਘੱਟ ਤਨਖਾਹਾਂ ਦੇ ਕੇ ਆਰਥਿਕ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ। 
ਕੌਣ ਸਨ ਸ਼ਾਮਲ
ਮਲਾਜ਼ਮ ਆਗੂ ਬਿੱਕਰ ਸਿੰਘ ਸਿਬੀਆ, ਗੁਰਤੇਜ ਰਾਮ ਸ਼ਰਮਾ, ਹੰਸ ਰਾਜ ਦੀਦਾਰਗੜ੍ਹ, ਰਮੇਸ਼ ਕੁਮਾਰ, ਇੰਦਰ ਸ਼ਰਮਾ, ਗੁਰਨਾਮ ਸਿੰਘ, ਸ਼ਮਸ਼ੇਰ ਸਿੰਘ, ਬਲਦੇਵ ਹਥਨ, ਇੰਦਰ ਸ਼ਰਮਾ, ਬਿਸ਼ਨ ਦਾਸ, ਗੁਰਮੇਲ, ਗੁਰਮੀਤ ਸਿੰਘ ਮਿੱਡਾ, ਗਮਧੂਰ ਸਿੰਘ, ਜਗਰੂਪ ਸਿੰਘ, ਰਣਧੀਰ ਸਿੰਘ, ਭਗਵਾਨ ਆਦਿ। 


Related News