ਖੰਨਾ ਵਿਖੇ ਨਗਰ ਕੌਂਸਲ ਨੇ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਹਟਾਏ ਨਾਜਾਇਜ਼ ਕਬਜ਼ੇ

Thursday, Jul 11, 2024 - 04:27 PM (IST)

ਖੰਨਾ ਵਿਖੇ ਨਗਰ ਕੌਂਸਲ ਨੇ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਹਟਾਏ ਨਾਜਾਇਜ਼ ਕਬਜ਼ੇ

ਖੰਨਾ (ਵਿਪਨ) : ਖੰਨਾ ਵਿਖੇ ਨਗਰ ਕੌਂਸਲ ਨੇ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਤੋੜੇ। ਰੇਹੜੀਆਂ, ਫੜ੍ਹੀਆਂ ਅਤੇ ਖੋਖੇ ਤੋੜੇ ਗਏ ਅਤੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ।

ਕਈ ਗਰੀਬ ਲੋਕਾਂ ਨੂੰ ਪੁਲਸ ਚੁੱਕ ਕੇ ਥਾਣੇ ਲੈ ਗਈ। ਮੌਕੇ 'ਤੇ ਮੌਜੂਦ ਇੱਕ ਬਜ਼ੁਰਗ ਔਰਤ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਖੋਖਾ ਲਗਾ ਕੇ ਆਪਣਾ ਪਰਿਵਾਰ ਪਾਲਦੀ ਹੈ। ਅੱਜ ਉਸ ਦੇ ਖੋਖੇ ਨੂੰ ਧੱਕੇ ਨਾਲ ਤੋੜ ਦਿੱਤਾ ਗਿਆ। ਇਹ ਬਿਲਕੁਲ ਨਾ-ਇਨਸਾਫ਼ੀ ਹੈ। ਉੱਥੇ ਹੀ ਨਗਰ ਕੌਂਸਲ ਤਹਿਬਾਜ਼ਾਰੀ ਵਿੰਗ ਇੰਚਾਰਜ ਪਰਮਜੀਤ ਕੌਰ ਨੇ ਕਿਹਾ ਕਿ ਸ਼ਹਿਰ ਅੰਦਰ ਹੋਏ ਸਾਰੇ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ। ਇਸ ਦੌਰਾਨ ਕੁੱਝ ਲੋਕਾਂ ਨੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਤਾਂ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਜਾਵੇਗੀ। 


author

Babita

Content Editor

Related News