ਅਣਪਛਾਤੇ ਨੌਜਵਾਨਾਂ ਨੇ ਮਾਰਨ ਦੀ ਨੀਅਤ ਨਾਲ ਸਕੂਟਰੀ ’ਤੇ ਜਾ ਰਹੀ ਜਨਾਨੀ ਦੇ ਲੱਕ ’ਚ ਮਾਰੀ ਗੋਲੀ
Saturday, May 14, 2022 - 02:32 PM (IST)

ਅੰਮ੍ਰਿਤਸਰ (ਜਸ਼ਨ) - ਥਾਣਾ ਬਿਆਸ ਦੀ ਪੁਲਸ ਨੇ ਸਕੂਟਰੀ ’ਤੇ ਜਾ ਰਹੀ ਮਾਂ-ਧੀ ’ਤੇ ਮਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਉਣ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਹਮੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਸ ਦੀ ਮਾਂ ਨਵਨੀਤ ਕੌਰ ਪਿਛਲੇ ਦਿਨ ਘਰ ਦਾ ਸਾਮਾਨ ਲੈ ਕੇ ਰਾਤ ਦੇ 8 ਵਜੇ ਦੇ ਕਰੀਬ ਸਕੂਟਰੀ ਤੋਂ ਵਾਪਸ ਆ ਰਹੀ ਸੀ।
ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ
ਇਸ ਦੌਰਾਨ ਰਸਤੇ ਵਿਚ ਪਿੱਛੋਂ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ। ਇਨ੍ਹਾਂ ਵਿਚ ਮੋਟਰਸਾਈਕਲ ’ਤੇ ਪਿੱਛੇ ਬੈਠੇ ਨੌਜਵਾਨ ਨੇ ਮੇਰੀ ਮਾਂ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ, ਜੋ ਮੇਰੀ ਮਾਂ ਨਵਨੀਤ ਕੌਰ ਦੇ ਲੱਕ ’ਤੇ ਲੱਗੀ। ਨਵਨੀਤ ਕੌਰ ਇਸ ਸਮੇਂ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ