ਮਨਪ੍ਰੀਤ ਨੇ ਅਕਾਲੀ ਦਲ ਵਰਗਾ ਬਜਟ ਪੇਸ਼ ਕੀਤਾ : ਖਹਿਰਾ

Saturday, Mar 24, 2018 - 07:20 PM (IST)

ਚੰਡੀਗੜ੍ਹ (ਰਮਨਦੀਪ ਸੋਢੀ) : : ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਨੇ ਕਰਜ਼ ਮੁਆਫੀ ਦੇ ਪਿਛਲੇ ਸਾਲ ਐਲਾਨੇ ਪੰਦਰਾ ਸੌ ਕਰੋੜ 'ਚੋਂ ਸਿਰਫ ਸਾਢੇ ਤਿੰਨ ਸੌ ਕਰੋੜ ਹੀ ਖਰਚ ਕੀਤੇ ਹਨ ਅਤੇ ਹੁਣ ਨਵੀਂ ਰਾਸ਼ੀ 4256 ਕਰੋੜ ਹੋਰ ਐਲਾਨ ਕਰ ਦਿੱਤੀ ਗਈ ਹੈ। ਖਹਿਰਾ ਨੇ ਕਿਹਾ ਕਿ ਸਰਕਾਰ ਸਿਰਫ ਤੇ ਸਿਰਫ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ।
ਖਹਿਰਾ ਨੇ ਕਿਹਾ ਕਿ ਜਦੋਂ ਪਹਿਲਾਂ ਐਲਾਨੀ ਰਾਸ਼ੀ ਜਾਰੀ ਨਹੀਂ ਹੋਈ ਤਾਂ ਨਵੀਂ ਕਿੱਥੋਂ ਜਾਰੀ ਹੋਵੇਗੀ। ਖਹਿਰਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਅਕਾਲੀ 'ਚੋਂ ਆ ਕੇ ਅਕਾਲੀ ਦਲ ਵਰਗਾ ਬਜਟ ਹੀ ਪੇਸ਼ ਕੀਤਾ ਹੈ। ਅਜੇ ਤਕ ਖੇਤੀਬਾੜੀ ਮੰਤਰੀ ਨਹੀਂ ਹੈ ਜੋ ਸਰਕਾਰ ਨਾਲਾਇਕੀ ਹੈ। ਕੈਪਟਨ 42 ਮਹਿਕਮੇ ਕੋਲ ਰੱਖ ਕੇ ਕਦੇ ਸ਼ਿਮਲੇ ਅਤੇ ਕਦੇ ਲੰਡਨ ਦੀ ਸੈਰ ਕਰ ਰਹੇ ਹਨ। ਇਸ ਲਈ ਸਰਕਾਰ ਨੂੰ ਬੋਲੇ ਗਏ ਝੂਠਾਂ ਦੀ ਮੁਆਫੀ ਮੰਗਣੀ ਚਾਹੀਦੀ ਹੈ।


Related News