ਯੂਨੀਵਰਸਿਟੀ ਦੀ ਕਲਰਕ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਮੌਤ

Sunday, May 10, 2020 - 10:28 PM (IST)

ਯੂਨੀਵਰਸਿਟੀ ਦੀ ਕਲਰਕ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਮੌਤ

ਬਠਿੰਡਾ, (ਜ.ਬ.)- ਅੱਜ ਇਥੇ ਪੰਜਾਬ ਟੈਕਨੀਕਲ ਯੂਨੀਵਰਿਸਟੀ ’ਚ ਇਕ ਕਲਰਕ ਲੜਕੀ ਨੇ ਸ਼ੱਕੀ ਹਾਲਾਤਾਂ ’ਚ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ, ਜਿਸਦੀ ਪੁਲਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਜੋਤੀ ਵਾਸੀ ਬਠਿੰਡਾ ਯੂਨੀਵਰਸਿਟੀ ’ਚ ਕਲਰਕ ਵਜੋਂ ਨੌਕਰੀ ਕਰਦੀ ਸੀ। ਅੱਜ ਸਵੇਰੇ ਰੋਜ਼ਾਨਾ ਵਾਂਗ ਉਹ 9 ਵਜੇ ਦਫ਼ਤਰ ਪਹੁੰਚੀ। ਕਰੀਬ 10 ਵਜੇ ਉਸਨੇ ਯੂਨੀਵਰਸਿਟੀ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਤਰਾਂ ਅਨੁਸਾਰ ਲੜਕੀ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਕਿਸੇ ਲੜਕੇ ਨਾਲ ਫੋਨ ’ਤੇ ਵੀ ਗੱਲ ਕੀਤੀ ਅਤੇ ਆਤਮਹੱਤਿਆ ਕਰਨ ਬਾਰੇ ਵੀ ਦੱਸਿਆ। ਜਦੋਂ ਤੱਕ ਉਹ ਲੜਕਾ ਉਥੇ ਪਹੁੰਚਦਾ, ਉਦੋਂ ਤੱਕ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੀ ਸੀ। ਥਾਣਾ ਕੈਨਾਲ ਦੇ ਮੁਖੀ ਸੁਨੀਲ ਸ਼ਰਮਾ ਨੇ ਦੱਸਿਆ ਕਿ ਜਿਸ ਲੜਕੇ ਨਾਲ ਉਕਤ ਦੀ ਗੱਲਬਾਤ ਹੋਈ ਸੀ, ਉਹ ਯੂਨੀਵਰਸਿਟੀ ’ਚ ਹੀ ਨੌਕਰੀ ਕਰਦਾ ਹੈ। ਉਸਨੂੰ ਹਿਰਾਸਤ ’ਚ ਰੱਖਿਆ ਹੋਇਆ ਹੈ ਪਰ ਪਹਿਲਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਦਰਜ ਕੀਤਾ ਜਾਵੇਗਾ। ਉਸਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News