ਕਰਤਾਰਪੁਰ ਸਾਹਿਬ ਕਾਰੀਡਾਰ ਦਾ ਸਾਰਾ ਖਰਚਾ ਚੁੱਕੇਗੀ ''ਯੂਨਾਈਟਿਡ ਸਿੱਖ ਮਿਸ਼ਨ''!

Friday, Sep 14, 2018 - 02:25 PM (IST)

ਕਰਤਾਰਪੁਰ ਸਾਹਿਬ ਕਾਰੀਡਾਰ ਦਾ ਸਾਰਾ ਖਰਚਾ ਚੁੱਕੇਗੀ ''ਯੂਨਾਈਟਿਡ ਸਿੱਖ ਮਿਸ਼ਨ''!

ਚੰਡੀਗੜ੍ਹ : ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲਈ ਕਾਰੀਡਾਰ ਬਣਾਉਣ ਦੇ ਐਲਾਨ ਤੋਂ ਬਾਅਦ ਕਈ ਸੰਸਥਾਵਾਂ ਸਰਗਰਮ ਹੋ ਗਈਆਂ ਹਨ। ਐੱਨ. ਜੀ. ਓ. 'ਯੂਨਾਈਟਿਡ ਸਿੱਖ ਮਿਸ਼ਨ' ਵਲੋਂ ਦਾਅਵਾ ਕੀਤਾ ਗਿਆ ਹੈ ਕਿ 13 ਸਾਲਾਂ ਤੋਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨਾਲ ਮੀਡੀਆ ਰਾਹੀਂ ਕਾਰੀਡਾਰ ਲਈ ਅਪੀਲ ਕੀਤੀ ਜਾਂਦੀ ਰਹੀ ਹੈ ਪਰ ਹੁਣ ਪਾਕਿਸਤਾਨ 'ਚ ਸੱਤਾ ਬਦਲਾਅ ਅਤੇ ਨਵਜੋਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਨਾਲ ਇਹ ਸੁਪਨਾ ਸਾਕਾਰ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਅਮਰੀਕਾ ਦੀ ਐੱਨ. ਜੀ. ਓ. 'ਯੂਨਾਈਟਿਡ ਸਿੱਖ ਮਿਸ਼ਨ' ਵਲੋਂ ਭਾਰਤੀ ਮੂਲ ਦੇ ਅਮਰੀਕੀ ਆਰਕੀਟੈਕਟ ਤੋਂ 'ਅਮਨ ਦੀ ਰਾਹ' ਮਤਲਬ ਕਿ ਕਰਤਾਰਪੁਰ ਸਾਹਿਬ ਕਾਰੀਡਾਰ ਦਾ ਨਕਸ਼ਾ ਅਤੇ ਐਸਟੀਮੇਟ ਵੀ ਤਿਆਰ ਕਰਾਇਆ ਗਿਆ ਸੀ, ਜੋ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਭੇਜਿਆ ਸੀ ਤਾਂ ਜੋ ਵਿਸਥਾਰ ਪੂਰਵਕ ਤਰੀਕੇ ਨਾਲ ਗੱਲ ਅੱਗੇ ਵਧ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੇ ਵਲੋਂ ਇਸ ਮਾਮਲੇ 'ਤੇ ਅੱਗੇ ਕਦਮ ਵਧਾਉਣੇ ਚਾਹੀਦੇ ਹਨ। 
 


Related News