ਅਣਪਛਾਤੇ ਅੰਗਹੀਣ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਆਤਮਹੱਤਿਆ

02/26/2018 4:10:50 AM

ਫਗਵਾੜਾ,  (ਜਲੋਟਾ)-  ਫਗਵਾੜਾ 'ਚ ਇਕ ਅਣਪਛਾਤੇ ਅੰਗਹੀਣ ਵਿਅਕਤੀ ਵੱਲੋਂ ਪਿੰਡ ਚਹੇੜੂ ਕੋਲ ਕਥਿਤ ਤੌਰ 'ਤੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਖਬਰ ਮਿਲੀ ਹੈ। ਜਗ ਬਾਣੀ ਨਾਲ ਗੱਲਬਾਤ ਕਰਦਿਆਂ ਰੇਲਵੇ ਪੁਲਸ ਫਗਵਾੜਾ ਦੀ ਘਟਨਾ ਵਾਲੀ ਥਾਂ 'ਤੇ ਮੌਜੂਦ ਪੁਲਸ ਟੀਮ ਨੇ ਮ੍ਰਿਤਕ ਦੇ ਆਤਮਹੱਤਿਆ ਕਰਨ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਨੂੰ ਮੌਕੇ 'ਤੇ ਮ੍ਰਿਤਕ ਅੰਗਹੀਣ ਵੱਲੋਂ ਚੱਲਣ 'ਚ ਇਸਤੇਮਾਲ ਲਈ ਵਰਤੀ ਜਾਂਦੀ ਬੈਸਾਖੀ ਬਰਾਮਦ ਹੋਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ 72 ਘੰਟਿਆਂ ਲਈ ਪਛਾਣ ਲਈ ਰੱਖਵਾ ਦਿੱਤੀ ਹੈ। ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ।


Related News