‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਕਈ ਥਾਈਂ ਚੈਕਿੰਗ
Thursday, Jun 28, 2018 - 02:45 AM (IST)
ਹੁਸ਼ਿਆਰਪੁਰ, (ਘੁੰਮਣ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਜ਼ੋਨਲ ਲਾਈਸੈਂਸਿੰਗ ਅਥਾਰਟੀ (ਡਰੱਗਜ਼), ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਹੁਸ਼ਿਆਰਪੁਰ ਜ਼ੋਨ ਰਾਜੇਸ਼ ਸੂਰੀ ਦੇ ਨਿਰਦੇਸ਼ਾਂ ਅਧੀਨ ਡਰੱਗ ਕੰਟਰੋਲ ਅਫ਼ਸਰ ਪ੍ਰਮਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਡਰੱਗ ਇੰਸਪੈਕਟਰ, ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ਜੇਸ਼ਨ ਦਿੱਲੀ ਸਬ ਆਫਿਸ ਬੱਦੀ ਤੋਂ ਅਭਿਨਵ ਕਪੂਰ ਸਮੇਤ ਭਾਈ ਘਨ੍ਹੱਈਆ ਜੀ ਬਲੱਡ ਬੈਂਕ ਵਿਖੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਕਤ ਬਲੱਡ ਬੈਂਕ ਸਾਰੇ ਨਿਯਮਾਂ ਦੀ ਪਾਲਣਾ ਕਰਦਾ ਪਾਇਆ ਗਿਆ ਅਤੇ ਕੁਝ ਖਾਮੀਆਂ ਸਬੰਧੀ ਅਧਿਕਾਰੀਆਂ ਵਲੋਂ ਮੌਕੇ ’ਤੇ ਨਿਰਦੇਸ਼ ਜਾਰੀ ਕੀਤੇ ਗਏ।
ਗਡ਼੍ਹਸ਼ੰਕਰ, (ਜ. ਬ)-‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਖੇਤੀਬਾਡ਼ੀ ਵਿਭਾਗ ਬਲਾਕ ਗਡ਼੍ਹਸ਼ੰਕਰ ਦੀ ਟੀਮ ਵੱਲੋਂ ਬਲਾਕ ਖੇਤੀਬਾਡ਼ੀ ਅਫਸਰ ਡਾਕਟਰ ਸੁਭਾਸ਼ ਚੰਦਰ ਦੀ ਅਗਵਾਈ ਵਿਚ ਖਾਦ ਡੀਲਰਾਂ, ਕੀਡ਼ੇਮਾਰ ਜ਼ਹਿਰਾਂ ਦੇ ਡੀਲਰਾਂ ਤੇ ਬੀਜ ਡੀਲਰਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਇਸ ਮੌਕੇ ਡਾਕਟਰ ਸੁਭਾਸ਼ ਚੰਦਰ ਨੇ ਡੀਲਰਾਂ ਨੂੰ ਸਟਾਕ ਬੋਰਡ ਲਾਉਣ ਤੇ ਉਨ੍ਹਾਂ ਨੂੰ ਰੋਜ਼ਾਨਾ ਮੇਨਟੇਨ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਖਾਦ, ਦਵਾਈਆਂ ਤੇ ਬੀਜਾਂ ਦੇ ਪੱਕੇ ਬਿੱਲ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਨਕਲੀ ਖਾਦ, ਨਕਲੀ ਕੀਡ਼ੇਮਾਰ ਜ਼ਹਿਰ ਤੇ ਨਕਲੀ ਬੀਜ ਵੇਚਣ ਵਾਲਿਆਂ ਡੀਲਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਖੇਤੀਬਾਡ਼ੀ ਅਫਸਰ ਡਾਕਟਰ ਕਿਰਨਜੀਤ ਸਿੰਘ, ਸਬ ਇੰਸਪੈਕਟਰ ਬਹਾਦਰ ਸਿੰਘ ਤੇ ਰਾਜ ਕੁਮਾਰ ਹਾਜ਼ਰ ਸਨ।
