''ਮੇਰੀ ਮਿੱਟੀ ਮੇਰਾ ਦੇਸ਼'' ਤਹਿਤ ਮੰਤਰੀ ਅਨੁਰਾਗ ਠਾਕੁਰ ਪਹੁੰਚੇ ਫਗਵਾੜਾ, ਮਿੱਟੀ ਇਕੱਠੀ ਕਰਕੇ ਦਿੱਤਾ ਇਹ ਬਿਆਨ

09/04/2023 1:59:33 PM

ਫਗਵਾੜਾ (ਮੁਨੀਸ਼)- ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਅੱਜ ਫਗਵਾੜਾ ਦੇ ਪਿੰਡ ਹਰਬੰਸਪੁਰ ਵਿਖੇ ਪਹੁੰਚੇ, ਜਿੱਥੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵੀ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ 'ਤੇ 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ ਤਹਿਤ ਦੋਵਾਂ ਕੇਂਦਰੀ ਮੰਤਰੀਆਂ ਨੇ ਸਭ ਤੋਂ ਪਹਿਲਾਂ ਪਿੰਡ 'ਚ ਜਨ ਸਭਾ ਨੂੰ ਸੰਬੋਧਨ ਕੀਤਾ ਅਤੇ ਸਹੁੰ ਵੀ ਚੁਕਵਾਈ। ਇਸ ਤੋਂ ਬਾਅਦ ਕੇਂਦਰੀ ਮੰਤਰੀਆਂ ਵੱਲੋਂ ਪਿੰਡ-ਪਿੰਡ ਘਰ-ਘਰ ਜਾ ਕੇ ਅੰਮ੍ਰਿਤ ਕਲਸ਼ ਯਾਤਰਾ ਤਹਿਤ ਮਿੱਟੀ ਇਕੱਠੀ ਕੀਤੀ। ਇਥੇ ਪਹੁੰਚਣ 'ਤੇ ਅਨੁਰਾਗ ਠਾਕੁਰ ਦਾ ਵਿਸ਼ੇਸ਼ ਤੌਰ 'ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੌਕੇ ਅਨੁਰਾਗ ਠਾਕੁਰ ਨੇ ਪੰਗੜੀ ਸਜਾ ਜਨਸਭਾ ਨੂੰ ਸੰਬੋਧਨ ਕੀਤਾ ਅਤੇ ਭੰਗੜਾ ਪਾਉਂਦੇ ਹੋਏ ਵੀ ਨਜ਼ਰ ਆਏ। 

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 'ਮੇਰੀ ਮਿੱਟੀ ਮੇਰਾ ਦੇਸ਼' ਸਮਾਗਮ ਦੀ ਸ਼ੁਰੂਆਤ ਦੇਸ਼ ਦੇ 30 ਕਰੋੜ ਘਰਾਂ ਤੋਂ ਮਿੱਟੀ ਇਕੱਠੀ ਕਰਕੇ ਅਤੇ ਦੇਸ਼ ਭਰ ਦੇ 7500 ਲੋਕਾਂ ਤੋਂ ਮਿੱਟੀ ਇਕੱਠੀ ਕਰਕੇ ਕੀਤੀ ਜਾਵੇਗੀ ਅਤੇ ਦੇਸ਼ ਦੀ ਰਾਜਧਾਨੀ ਵਿੱਚ ਮੈਮੋਰੀਅਲ ਬਣਾਉਣ ਦੇ ਕੰਮ ਵਿੱਚ ਵਰਤੀ ਜਾਵੇਗੀ। 

ਇਹ ਵੀ ਪੜ੍ਹੋ-  ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਣ ਦਾ ਅਨੋਖਾ ਤਰੀਕਾ, ਨੌਜਵਾਨ ਨੇ ਬਿਸਤ ਦੋਆਬ ਨਹਿਰ 'ਚ ਸੁੱਟੀ 'ਕਾਲੀ ਥਾਰ'

PunjabKesari

ਇਸ ਮੌਕੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਦੀ ਚੋਣ ਲੜਨ ਦੀ ਚਰਚਾ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਸਿਰਫ਼ ਚਰਚਾ ਹੈ, ਹਮੀਰਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਕਈ ਵਾਰ ਸੰਸਦ ਮੈਂਬਰ ਚੁਣਿਆ ਹੈ। ਪੰਜਾਬ 'ਚ ਚੱਲ ਰਹੀ ਜੰਗ ਅਤੇ ਨਸ਼ਿਆਂ ਕਾਰਨ ਵਿਦੇਸ਼ਾਂ 'ਚ ਪ੍ਰਵਾਸ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਹੁਣ ਹਾਲਾਤ ਅਜਿਹੇ ਹਨ ਕਿ ਨੌਜਵਾਨ ਵਿਦੇਸ਼ਾਂ ਤੋਂ ਵਾਪਸ ਭਾਰਤ ਆ ਰਹੇ ਹਨ ਅਤੇ ਨਸ਼ਿਆਂ ਨੂੰ ਖ਼ਤਮ ਕਰਨਾ ਸਾਰੀਆਂ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਬਚਾਉਣਾ ਸਾਰੀਆਂ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ। 

ਇਹ ਵੀ ਪੜ੍ਹੋ- ਦਰਿਆ 'ਚੋਂ ਮਿਲੀ ਜਸ਼ਨਬੀਰ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਿਤਾ, ਕਿਹਾ-ਨਹੀਂ ਕਰਾਂਗੇ ਸਸਕਾਰ, ਰੱਖੀ ਇਹ ਮੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News