ਸੁਖਬੀਰ ਤੇ ਮਨਪ੍ਰੀਤ ਦੀਆਂ ਦੂਰੀਆਂ ਤੋਂ ਖ਼ਫ਼ਾ ਸਨ ਪ੍ਰਕਾਸ਼ ਸਿੰਘ ਬਾਦਲ, ਅਧੂਰੀ ਰਹਿ ਗਈ ਇਹ ਇੱਛਾ
Thursday, Apr 27, 2023 - 06:45 PM (IST)
ਬਠਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਸੂਬੇ ਭਰ 'ਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਉਨ੍ਹਾਂ ਦੇ ਭਤੀਜੇ ਮਨਪ੍ਰੀਤ ਬਾਦਲ ਸੁਖਬੀਰ ਬਾਦਲ ਦੇ ਗਲ਼ ਲੱਗ ਕੇ ਬਹੁਤ ਰੋਏ। ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਨਾਲ ਚੱਲ ਰਹੇ ਭੇਦਭਾਵਾਂ ਦੇ ਚੱਲਦਿਆਂ ਅਕਾਲੀ-ਕਾਂਗਰਸ ਸਰਕਾਰ ਨਾਲ ਸਾਲ 2010 'ਚ ਰਿਸ਼ਤਾ ਤੋੜਨ ਵਾਲੇ ਤੇ ਫਿਰ ਆਪਣੀ ਖ਼ੁਦ ਦੀ ਪਾਰਟੀ ਬਣਾਉਣ ਵਾਲੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣਾ ਵੱਖ ਰਸਤਾ ਬਣਾਉਣ 'ਤੇ ਪ੍ਰਕਾਸ਼ ਸਿੰਘ ਬਾਦਲ ਕਾਫ਼ੀ ਦੁਖ਼ੀ ਸਨ। ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਜਿਉਂਦੇ-ਜੀ ਕਿਸੇ ਤਰ੍ਹਾਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਮੁੜ ਤੋਂ ਇਕੱਠੇ ਹੋ ਜਾਣ ਤਾਂ ਜੋ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਹੋਣ ਦੇ ਨਾਲ ਹੀ ਦੋਹਾਂ ਪਰਿਵਾਰਾਂ 'ਚ ਪੈਦਾ ਹੋਏ ਮਤਭੇਦ ਵੀ ਖ਼ਤਮ ਹੋ ਜਾਣ। ਸੁਖਬੀਰ ਅਤੇ ਮਨਪ੍ਰੀਤ ਬਾਦਲ ਦੀਆਂ ਦੂਰੀਆਂ ਕਾਰਨ ਦੋਹਾਂ ਵੱਲੋਂ ਇਕ-ਦੂਸਰੇ ਖ਼ਿਲਾਫ਼ ਕੀਤੀ ਜਾਂਦੀ ਬਿਆਨਬਾਜ਼ੀ ਤੋਂ ਤਾਂ ਬਾਦਲ ਦੁਖ਼ੀ ਹੁੰਦੇ ਹੀ ਸਨ ਪਰ ਉਨ੍ਹਾਂ ਦੇ ਪਰਿਵਾਰਾਂ 'ਚ ਵੀ ਮਤਭੇਦ ਹੋਰ ਵੱਧ ਰਿਹਾ ਸੀ।
ਇਹ ਵੀ ਪੜ੍ਹੋ- ਕਣਕ ਵੱਢਣ ਗਏ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਪੋਸਟਮਾਰਟਮ ਰਿਪੋਰਟ ਨੇ ਹੈਰਾਨ ਕੀਤਾ ਪਰਿਵਾਰ
ਇਹ ਜੱਗਜ਼ਾਹਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਨੂੰ ਸੁਖਬੀਰ ਬਾਦਲ ਤੋਂ ਵੀ ਜ਼ਿਆਦਾ ਪਿਆਰ ਕਰਦੇ ਸਨ। ਜਦੋਂ ਸੁਖਬੀਰ ਬਾਦਲ ਦੀ ਸਿਆਸਤ 'ਚ ਇੰਨੀ ਦਿਲਚਸਪੀ ਨਹੀਂ ਸੀ ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਬਾਦਲ ਨੂੰ ਹੀ ਆਪਣਾ ਵਾਰਿਸ ਦੱਸਦੇ ਸਨ। ਉਹੀ ਮਨਪ੍ਰੀਤ ਬਾਦਲ ਨੂੰ ਸਿਆਸਤ 'ਚ ਲੈ ਕੇ ਆਏ ਸਨ ਅਕੇ ਸੂਬੇ 'ਚ ਅਕਾਲੀ-ਭਾਜਪਾ ਗਠਜੋੜ ਨੂੰ ਸਾਲ 2007 ਦੀ ਸਰਕਾਰ ਬਣਨ 'ਤੇ ਵਿੱਤ ਮੰਤਰੀ ਬਣਾਇਆ ਸੀ। ਬੇਸ਼ੱਕ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਬਾਦਲ ਨੂੰ ਵੀ ਉੱਪ-ਮੁੱਖ ਮੰਤਰੀ ਬਣਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਹ ਜ਼ਿਆਦਾ ਤਵਜੋ ਮਨਪ੍ਰੀਤ ਬਾਦਲ ਨੂੰ ਦਿੱਤੇ ਸਨ ਤੇ ਇਹੀ ਵਜ੍ਹਾ ਸੁਖਬੀਰ ਬਾਦਲ ਨੂੰ ਜ਼ਿਆਦਾ ਪਰੇਸ਼ਾਨ ਕਰਦੀ ਸੀ ਤੇ ਬਾਦਲ ਵੀ ਆਪਣੇ ਭਤੀਜੇ ਦੀ ਹਰ ਇੱਕ ਗੱਲ ਨੂੰ ਮੰਨਦੇ ਸਨ।
ਇਹ ਵੀ ਪੜ੍ਹੋ- ਨਹੀਂ ਰਹੇ ਅਰਜਨਾ ਐਵਾਰਡੀ ਜੇਤੂ ਓਲੰਪੀਅਨ ਪਦਮ ਸ੍ਰੀ ਕੌਰ ਸਿੰਘ, ਮੁਹੰਮਦ ਅਲੀ ਨਾਲ ਵੀ ਖੇਡੇ ਸਨ 'ਸਿੰਘ'
ਬਸ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਲੋਕਾਂ ਨੂੰ ਦਿੱਤੇ ਜਾਣ ਵਾਲੀ ਸਬਸਿਡੀ ਨੂੰ ਕਰਨ ਦੇ ਫ਼ੈਸਲਾ ਨੂੰ ਲੈ ਕੇ ਮਨਪ੍ਰੀਤ ਬਾਦਲ ਨਾਲ ਸਹਿਮਤ ਨਹੀਂ ਸਨ। ਇਨ੍ਹਾਂ ਗੱਲਾਂ ਨੂੰ ਲੈ ਕੇ ਹੀ ਮਨਪ੍ਰੀਤ ਬਾਦਲ ਨੇ ਬੇਸ਼ੱਕ ਸਰਕਾਰ ਅਤੇ ਅਕਾਲੀ ਦਲ ਤੋਂ ਰਿਸ਼ਤਾ ਤੋੜ ਦਿੱਤਾ ਪਰ ਬਾਦਲ ਦਾ ਦਿਲ 'ਚੋਂ ਭਰਾ ਗੁਰਦਾਸ ਬਾਦਲ ਦੇ ਵਾਂਗ ਹੀ ਮਨਪ੍ਰੀਤ ਬਾਦਲ ਪ੍ਰਤੀ ਪਿਆਰ ਖ਼ਤਮ ਨਹੀਂ ਹੋਇਆ। ਬੇਸ਼ੱਕ ਮਨਪ੍ਰੀਤ ਬਾਦਲ ਸ਼ਰੇਆਮ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਬਿਆਨਬਾਜ਼ੀ ਕਰਦੇ ਸਨ ਪਰ ਉਹ ਜ਼ਿਆਦਾ ਬਿਆਨਬਾਜ਼ੀ ਤੋਂ ਬਾਅਦ ਹੀ ਕੁਝ ਬੋਲਦੇ ਸਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।