ਬਠਿੰਡਾ ’ਚ ਲਾਵਾਰਿਸ ਅਟੈਚੀ ਮਿਲਣ ਨਾਲ ਲੋਕਾਂ ’ਚ ਫੈਲੀ ਦਹਿਸ਼ਤ, ਮੌਕੇ ’ਤੇ ਪੁੱਜੀ ਪੁਲਸ

Friday, Aug 13, 2021 - 10:36 PM (IST)

ਬਠਿੰਡਾ ’ਚ ਲਾਵਾਰਿਸ ਅਟੈਚੀ ਮਿਲਣ ਨਾਲ ਲੋਕਾਂ ’ਚ ਫੈਲੀ ਦਹਿਸ਼ਤ, ਮੌਕੇ ’ਤੇ ਪੁੱਜੀ ਪੁਲਸ

ਬਠਿੰਡਾ (ਵਰਮਾ)-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਪੁਲਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪੁਲਸ ਵੀ ਪਿਛਲੇ ਕੁਝ ਦਿਨਾਂ ਤੋਂ ਚੌਕਸੀ ਵਰਤ ਰਹੀ ਹੈ, ਬਾਵਜੂਦ ਇਸ ਦੇ ਨਿਰੰਕਾਰੀ ਭਵਨ ਦੇ ਸਾਹਮਣੇ ਲਾਵਾਰਿਸ ਅਟੈਚੀ ਮਿਲਣ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਨ੍ਹਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ।

PunjabKesari

ਐੱਸ. ਐੱਸ. ਪੀ. ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਅਤੇ ਉਨ੍ਹਾਂ ਦੀ ਪੂਰੀ ਟੀਮ ਤੁਰੰਤ ਮੌਕੇ ’ਤੇ ਪੁੱਜੀ। ਜੀ. ਟੀ. ਰੋਡ ਨੂੰ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਪੁਲਸ ਦਾ ਬੰਬ ਨਕਾਰਾ ਕਰਨ ਵਾਲਾ ਦਸਤਾ ਅਤੇ ਡਾਗ ਸਕੁਐਡ ਸਮੇਤ ਸਾਰੇ ਵਿੰਗ ਮੌਕੇ ’ਤੇ ਪੁੱਜੇ। ਅਜੇ ਪਤਾ ਨਹੀਂ ਲੱਗ ਸਕਿਆ ਕਿ ਇਹ ਅਟੈਚੀ ਕਿਸ ਨੇ ਰੱਖਿਆ ਅਤੇ ਕਿਉਂ ਰੱਖਿਆ ਤੇ ਇਸ ਦਾ ਮੰਤਵ ਕੀ ਸੀ। ਪੁਲਸ ਆਸ-ਪਾਸ ਦੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਅਟੈਚੀ ਕਿਸ ਨੇ ਰੱਖਿਆ ਹੈ। 

PunjabKesari


author

Manoj

Content Editor

Related News