''ਉੜਤਾ ਪੰਜਾਬ'' ਵਿਵਾਦ ''ਚ ਅਕਾਲੀ-ਭਾਜਪਾ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ : ਜੋਸ਼ੀ

Friday, Jun 10, 2016 - 01:26 PM (IST)

''ਉੜਤਾ ਪੰਜਾਬ'' ਵਿਵਾਦ ''ਚ ਅਕਾਲੀ-ਭਾਜਪਾ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ : ਜੋਸ਼ੀ

ਚੰਡੀਗੜ੍ਹ : ਦੇਸ਼ ਭਰ ''ਚ ਗਰਮਾਏ ਬਾਲੀਵੁੱਡ ਫਿਲਮ ''ਉੜਤਾ ਪੰਜਾਬ'' ਦੇ ਮੁੱਦੇ ''ਤੇ ਸ਼ੁਕਵਾਰ ਨੂੰ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਪ੍ਰੋਡਿਊਸਰ ਅਨੁਰਾਗ ਕਸ਼ਯਪ ਅਤੇ ਸੈਂਟਰ ਬੋਰਡ ਆਫ ਫਿਲਮ ਸਰਟੀਫਿਕੇਟ ਦੇ ਦਰਮਿਆਨ ਹੈ, ਅਕਾਲੀ-ਭਾਜਪਾ ਸਰਕਾਰ ਵਲੋਂ ਇਸ ਮਾਮਲੇ ''ਚ ਕੋਈ ਪੱਤਰ ਜਾਂ ਬਿਆਨ ਨਹੀਂ ਦਿੱਤਾ ਗਿਆ ਹੈ। ਸ਼ੁਕਰਵਾਰ ਨੂੰ ਇਥੇ ਜੋਸ਼ੀ ਫਾਊਂਡੇਸ਼ਨ ਅਤੇ ਮੋਹਾਲੀ ਦੀ ਪੰਜਾਬੀ ਵਿਰਸਾ ਸੱਭਿਆਚਾਰਕ ਸੋਸਾਇਟੀ ਵਲੋਂ ਆਯੋਜਤ ਐਂਟੀ ਡਰੱਗ ਰਾਊਂਡ ਟੇਬਲ ਕਾਫਰੰਸ ''ਚ ਵਿਨੀਤ ਜੋਸ਼ੀ ਨੇ ਕਿਹਾ ਕਿ ਬਿਨਾ ਕਿਸੇ ਵਜ੍ਹਾ ਅਤੇ ਤਰਕ ਤੋਂ ਸਰਕਾਰ ਦਾ ਨਾਮ ਇਸ ਵਿਵਾਦ ''ਚ ਘਸੀਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨਾ ਸਿਰਫ ਹਰ ਵਰਗ ਦੇ ਹੱਕ ਦਾ ਸਮਰਥਨ ਕਰਦੀ ਹੈ ਬਲਕਿ ਦੂਜਿਆਂ ਦੇ ਹੱਕਾਂ ਲਈ ਲੜੀ ਵੀ ਹੈ। ਦੋਵੇਂ ਪਾਰਟੀਆਂ ਦੇ ਆਗੂ ਹੱਕਾਂ ਲਈ ਜੇਲ ਵੀ ਜਾ ਚੁੱਕੇ ਹਨ।
ਵਿਨੀਤ ਨੇ ਕਿਹਾ ਕਿ ਅਨੁਰਾਗ ਦੀਆਂ ਫਿਲਮਾਂ ਹਮੇਸ਼ਾ ਵਿਵਾਦਾਂ ਵਿਚ ਰਹਿੰਦੀਆਂ ਹਨ। 2004 ਵਿਚ ਵੀ ਉਨ੍ਹਾਂ ਦੀ ਫਿਲਮ ''ਬਲੈਕ ਫਰਾਈਡੇ'' ਬੈਨ ਕਰ ਦਿੱਤੀ ਗਈ ਸੀ। ''ਪੰਜ'' ਕਦੇ ਰਿਲੀਜ਼ ਨਹੀਂ ਹੋਈ, ਉਸ ਤੋਂ ਬਾਅਦ ''ਵਾਟਰ'' ਆਈ, ਜਿਸ ਦੀ ਕਹਾਣੀ ਉਨ੍ਹਾਂ ਨੇ ਲਿਖੀ ਸੀ, ਜਿਸ ਨੂੰ ਸ਼ੁਰੂਆਤ ਵਿਚ ਹੀ ਬੈਨ ਕਰ ਦਿੱਤਾ ਗਿਆ ਅਤੇ ਫਿਰ 2007 ਵਿਚ ਕਟਸ ਲਗਾ ਕੇ ਰਿਲੀਜ਼ ਕੀਤਾ ਗਿਆ। 2009 ਵਿਚ ''ਗੁਲਾਲ'' ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਫਿਰ ''ਅਗਲੀ'' ''ਤੇ ਸਮੋਕਿੰਗ ਦੀ ਵਾਰਨਿੰਗ ਨੂੰ ਲੈ ਕੇ ਵਿਵਾਦ ਹੋਇਆ। ਇਹ ਸਭ ਯੂ.ਪੀ.ਏ. ਸਰਕਾਰ ਦੌਰਾਨ ਹੋਇਆ ਜਦ ਸ਼ਰਮੀਲਾ ਟੈਗੋਰ ਸੈਂਸਰ ਬੋਰਡ ਚੀਫ ਸੀ।


author

Gurminder Singh

Content Editor

Related News