ਮਾਰਚ ਤੋਂ ਬਾਅਦ ਮਨਮਰਜ਼ੀ ਦੇ ਫੈਸਲੇ ਲੈ ਸਕਦੇ ਹਨ ਊਧਵ ਠਾਕਰੇ, ਸਰਕਾਰ ''ਤੇ ਪੈਦਾ ਹੋਵੇਗਾ ਸੰਕਟ

11/30/2019 2:17:45 PM

ਜਲੰਧਰ (ਨਰੇਸ਼) : ਵੀਰਵਾਰ ਨੂੰ ਸ਼ਾਮ 6.40 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਉੂਧਵ ਠਾਕਰੇ ਨੂੰ ਸੱਤਾ ਗੁਰੂ ਅਤੇ ਸ਼ਨੀ ਦੇ ਕਾਰਨ ਮਿਲੀ ਹੈ ਪਰ ਉਹ ਪੂਰੇ ਪੰਜ ਸਾਲ ਤਕ ਮਹਾਰਾਸ਼ਟਰ 'ਚ ਸਰਕਾਰ ਨਹੀਂ ਚਲਾ ਸਕਣਗੇ, ਕਿਉਂਕਿ ਜਨਮ ਕੁੰਡਲੀ 'ਚ ਸਿਤਾਰਿਆਂ ਦੀ ਸਥਿਤੀ ਇਸ ਦੇ ਅਨੁਕੂਲ ਨਹੀਂ ਹੈ। ਲੁਧਿਆਣਾ 'ਚ ਥਰਡ ਆਈ ਐਸਟਰੋ ਦੇ ਸੰਸਥਾਪਕ ਅਤੇ ਐਸਟਰੋਲੋਜ਼ਰ ਮਨੀਸ਼ ਸ਼ਾਹੀ ਨੇ ਠਾਕਰੇ ਦੀ ਕੁੰਡਲੀ ਦੀ ਜਾਂਚ ਕਰਨ ਤੋਂ ਬਾਅਦ ਕਿਹਾ ਕਿ ਇੰਟਰਨੈੱਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 17 ਜੁਲਾਈ 1960 ਨੂੰ ਸਵੇਰ 10.40 ਵਜੇ ਮੁੰਬਈ 'ਚ ਪੈਦਾ ਹੋਏ ਊਧਵ ਠਾਕਰੇ ਦੀ ਕੁੰਡਲੀ ਕੰਨਿਆ ਲਗਨ ਦੀ ਹੈ ਅਤੇ ਚੌਥੇ ਭਾਵ 'ਚ ਬ੍ਰਹਿਸਪਤੀ ਆਪਣੀ ਰਾਸ਼ੀ ਧਨ 'ਚ ਸ਼ਨੀ ਦੇ ਨਾਲ ਬਿਰਾਜਮਾਨ ਹੈ।

ਗੁਰੂ ਊਧਵ ਦੀ ਕੁੰਡਲੀ 'ਚ ਭਾਵ ਦਾ ਮਾਲਕ ਹੈ। ਜਦਕਿ ਸ਼ਨੀ ਪੰਜਵੇਂ ਭਾਵ ਦਾ ਮਾਲਕ ਹੈ। ਚੌਥੇ ਅਤੇ ਪੰਜਵੇਂ ਭਾਵ ਦੇ ਮਾਲਕ ਦਾ ਕੇਂਦਰ 'ਚ ਆ ਕੇ ਬੈਠ ਜਾਣਾ ਕੇਂਦਰ ਤਿਕੋਣ ਰਾਜ ਯੋਗ ਬਣਾ ਰਿਹਾ ਹੈ। ਜਿਸ ਸਮੇਂ ਊਧਵ ਠਾਕਰੇ ਨੂੰ ਅਚਾਨਕ ਹੈਰਾਨੀਜਨਕ ਰੂਪ ਨਾਲ ਮੁਖ ਮੰਤਰੀ ਅਹੁਦਾ ਮਿਲਿਆ, ਉਸ ਸਮੇਂ ਉਨ੍ਹਾਂ ਦੀ ਕੁੰਡਲੀ 'ਚ ਗੁਰੂ ਦੀ ਹੀ ਮਹਾਦਸ਼ਾ ਚੱਲ ਰਹੀ ਹੈ ਅਤੇ ਗੁਰੂ 'ਚ ਕੇਤੂ ਦੀ ਅੰਤਰਦਸ਼ਾ ਹੈ ਅਤੇ ਇਹ 29 ਜੂਨ 2020 ਤਕ ਚੱਲੇਗੀ। ਊਧਵ ਠਾਕਰੇ ਨੇ ਵੀਰਵਾਰ ਸ਼ਾਮ ਨੂੰ ਜਿਸ ਸਮੇਂ ਸਹੁੰ ਚੁੱਕੀ, ਉਸ ਸਮੇਂ ਚੰਦਰਮਾ ਵੀ ਕੇਤੂ ਦੇ ਮੂਲਾ ਨਛੱਤਰ 'ਚ ਹੀ ਬਿਰਾਜਮਾਨ ਸੀ। ਜਦਕਿ ਉਨ੍ਹਾਂ ਦੀ ਕੁੰਡਲੀ 'ਚ ਗੁਰੂ ਵੀ ਮੂਲਾ ਨਛੱਤਰ 'ਚ ਹੀ ਹੈ। ਇਸ ਲਈ ਲਿਹਾਜ ਨਾਲ ਊਧਵ ਨੂੰ ਗੱਦੀ ਦਿਵਾਉਣ 'ਚ ਗੁਰੂ ਦੇ ਨਾਲ ਨਾਲ ਕੇਤੂ ਦੀ ਵੀ ਭੂਮਿਕਾ ਬਣ ਰਹੀ ਹੈ।ਊਧਵ ਦੀ ਕੁੰਡਲੀ 'ਚ ਲਗਨ ਦੇ ਮਾਲਕ ਬੁੱਧ ਅਤੇ ਗੁਰੂ ਦੇ ਨਾਲ-ਨਾਲ ਸ਼ਨੀ ਵੀ ਵਕਰ ਸਥਿਤੀ 'ਚ ਹੈ ਜਦਕਿ ਸ਼ੁੱਕਰ ਅਸਥ ਸਥਿਤੀ 'ਚ ਹੈ।

ਊਧਵ ਦੇ ਗੱਦੀ ਸੰਭਾਲਣ ਦੇ ਦੋ ਮਹੀਨਿਆਂ ਦੇ ਅੰਦਰ ਹੀ 24 ਜਨਵਰੀ ਨੂੰ ਸ਼ਨੀ ਦਾ ਰਾਸ਼ੀ ਪਰਿਵਰਤਨ ਹੋ ਜਾਵੇਗਾ ਅਤੇ ਸ਼ਨੀ ਊਧਵ ਦੀ ਲਗਨ ਕੁੰਡਲੀ ਤੋਂ ਪੰਜਵੇਂ ਭਾਵ 'ਚ ਗੋਚਰ ਕਰਨਗੇ। ਪੰਜਵੇਂ ਭਾਵ 'ਚ ਸ਼ਨੀ ਦਾ ਗੋਚਰ ਸ਼ੁੱਭ ਨਹੀਂ ਮੰਨਿਆ ਜਾਂਦਾ। 30 ਮਾਰਚ ਨੂੰ ਗੁਰੂ ਵੀ ਰਾਸ਼ੀ ਪਰਿਵਰਤਨ ਕਰ ਕੇ ਤਿੰਨ ਮਹੀਨਿਆਂ ਦੇ ਲਈ ਮਕਰ ਰਾਸ਼ੀ 'ਚ ਪੰਜਵੇਂ ਭਾਵ ਆ ਜਾਣਗੇ।

ਪੰਜਵੇਂ ਭਾਵ 'ਚ ਨੀਚ ਰਾਸ਼ੀ 'ਚ ਬੈਠਾ ਗੁਰੂ ਊਧਵ ਤੋਂ ਕੁਝ ਮਨਮਰਜ਼ੀ ਦੇ ਫੈਸਲੇ ਕਰਵਾ ਸਕਦਾ ਹੈ, ਜਿਸ ਕਾਰਣ ਸਰਕਾਰ 'ਤੇ ਸੰਕਟ ਦੇ ਹਾਲਾਤ ਪੈਦਾ ਹੋ ਸਕਦੇ ਹਨ। ਜਦੋਂ ਤਕ ਕੁੰਡਲੀ 'ਚ ਗੁਰੂ ਦੀ ਅੰਤਰਦਸ਼ਾ ਹੈ। ਉਸ ਸਮੇਂ ਤਕ ਸਰਕਾਰ 'ਚ ਆਪਸੀ ਖਿਚਾਅ ਰਹਿਣ ਦੀ ਸੰਭਾਵਨਾ ਹੈ। ਇਸ ਦੇ ਬਾਅਦ ਗੁਰੂ 'ਚ ਸ਼ੁੱਕਰ ਦੀ ਮਹਾਦਸ਼ਾ ਸ਼ੁਰੂ ਹੋਵੇਗੀ ਅਤੇ ਸ਼ੁੱਕਰ ਇਸ ਕੁੰਡਲੀ 'ਚ ਦੂਜੇ ਦੇ ਨਾਲ ਨਾਲ ਨੌਵੇਂ ਭਾਗ ਦਾ ਮਾਲਕ ਵੀ ਹੈ ਪਰ ਸ਼ੁੱਕਰ ਦੇ ਅਸਥ ਸਥਿਤੀ 'ਚ ਹੋਣ ਕਾਰਣ ਇਸ ਦੌਰ 'ਚ ਸਰਕਾਰ 'ਤੇ ਸੰਕਟ ਆ ਸਕਦਾ ਹੈ।


Anuradha

Content Editor

Related News