ਵਿਦੇਸ਼ੋਂ ਆਏ ਉਬਰਾਏ ਪਰਿਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਐੱਲ. ਈ. ਡੀ. ਕੀਤੀ ਭੇਂਟ

Tuesday, May 23, 2023 - 01:35 PM (IST)

ਵਿਦੇਸ਼ੋਂ ਆਏ ਉਬਰਾਏ ਪਰਿਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਐੱਲ. ਈ. ਡੀ. ਕੀਤੀ ਭੇਂਟ

ਅੰਮ੍ਰਿਤਸਰ (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਸਾਰੀ ਜਾਣਕਾਰੀ ਉਪਲਬਧ ਕਰਵਾਉਣ ਵਾਲੀ ਐੱਲ. ਈ. ਡੀ. ਲਗਾਈ ਗਈ ਹੈ। ਇਹ ਐੱਲ. ਈ. ਡੀ. ਵਿਦੇਸ਼ੋ ਆਏ ਉਬਰਾਏ ਪਰਿਵਾਰ ਵੱਲੋਂ ਲਗਾਈ ਗਈ ਹੈ। ਇਸ ਐੱਲ.ਈ.ਡੀ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਐੱਲ.ਈ.ਡੀ 'ਚ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਪਤਾ ਲੱਗ ਸਕੇਗਾ ਕਿ ਕਿਹੜੀ-ਕਿਹੜੀ ਚੀਜ਼ ਦਰਬਾਰ ਸਾਹਿਬ ਦੇ ਅੰਦਰ ਹੈ। ਇਸ ਐੱਲ.ਈ.ਡੀ ਰਾਹੀ ਜੋੜਾ ਘਰ, ਬਾਥਰੂਮ, ਲੰਗਰ ਹਾਲ ਅਤੇ ਹਰੇਕ ਪੱਖ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬਾਹਰੋਂ ਆਉਂਦੇ ਹਨ, ਉਨ੍ਹਾਂ ਲਈ ਐੱਲ. ਈ. ਡੀ. ਬਹੁਤ ਫ਼ਾਇਦੇਮੰਦ ਸਾਬਿਤ ਹੋਵੇਗੀ।

ਇਹ ਵੀ ਪੜ੍ਹੋ-  ਘਰ ਪਰਤ ਰਹੇ ਫ਼ੌਜੀ ਜਵਾਨ ਦੀ ਹਾਦਸੇ ਦੌਰਾਨ ਮੌਤ, ਪਿੱਛੇ ਛੱਡ ਗਿਆ ਬਜ਼ੁਰਗ ਮਾਪੇ ਤੇ ਵਿਧਵਾ ਪਤਨੀ

ਧਾਮੀ ਨੇ ਕਿਹਾ ਕਿ ਪਹਿਲੀ ਸਰਕਾਰਾਂ ਨੇ ਲੰਗਰ ਹਾਲ ਵਾਲੇ ਪਾਸੇ ਐੱਲ.ਈ.ਡੀਜ਼ ਚਲਾਈਆਂ ਸਨ। ਜਿਹੜੀਆਂ ਸੰਗਤਾਂ ਬਾਹਰੋਂ ਆਉਂਦੀਆਂ ਸੀ ਤਾਂ ਉਨ੍ਹਾਂ ਨੂੰ ਉਸ ਨੂੰ ਗੁਰਬਾਣੀ ਕੀਰਤਨ ਸੁਣਨ ਨੂੰ ਮਿਲਦਾ ਸੀ । ਧਾਮੀ ਨੇ ਕਿਹਾ ਮੈਂ ਵਿਦੇਸ਼ੋਂ ਆਏ ਅੰਬਰਾਂ ਪਰਿਵਾਰ ਨੂੰ ਇਸ ਸ਼ਲਾਘਾਯੋਗ ਕਦਮ ਦੀ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇਸ ਐੱਲ.ਈ.ਡੀ 'ਤੇ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਭਾਸ਼ਾ 'ਚ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹਰੇਕ ਭਾਸ਼ਾ 'ਚ ਜਾਣਕਾਰੀ ਮਿਲੇਗੀ । ਪ੍ਰਧਾਨ ਧਾਮੀ ਨੇ ਕਿਹਾ ਕਿ ਜਦੋਂ ਜੋੜ ਮੇਲੇ ਹੁੰਦੇ ਹਨ ਤੇ ਸੰਗਤਾਂ ਪਰਿਵਾਰ ਦੇ ਨਾਲੋਂ ਵਿਛੜ ਕੇ ਅੱਗੇ-ਪਿੱਛੇ ਹੋ ਜਾਂਦੀਆਂ ਹਨ, ਪਰ ਹੁਣ ਸੰਗਤਾਂ ਇਹ ਕਹਿ ਸਕਣਗੀਆਂ ਕਿ ਅਸੀਂ ਐੱਲ.ਈ.ਡੀ ਕੋਲ ਖੜ੍ਹੇ ਹਾਂ।

ਇਹ ਵੀ ਪੜ੍ਹੋ- ਅੰਮ੍ਰਿਤਸਰ : ਗੈਂਗਸਟਰ ਜੱਗੂ ਭਗਵਾਨਪੁਰੀਆ 29 ਮਈ ਤੱਕ ਦੇ ਰਿਮਾਂਡ 'ਤੇ, ਇਸ ਮਾਮਲੇ 'ਚ ਕੀਤੀ ਜਾਵੇਗੀ ਪੁੱਛਗਿੱਛ

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਸ ਦੇ ਕਰੀਬ ਗਾਈਡ ਵੀ ਲਗਾਏ ਗਏ ਹਨ, ਜੋ ਬਾਹਰੋਂ ਆਉਣ ਵਾਲੀ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਉਪਲਬਧ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਰਧਾਲੂਆਂ ਦੇ ਲਈ ਨਵੇਂ-ਨਵੇਂ ਉਪਰਾਲੇ ਕਰ ਰਹੀ ਹੈ ਅਤੇ ਰੋਜ਼ਾਨਾ ਸ਼ਰਧਾਲੂਆਂ ਦੀ ਗਿਣਤੀ 1 ਲੱਖ ਤੋਂ ਵਧ ਚਲੀ ਜਾਂਦੀ ਹੈ, ਜਿਸਦੇ ਚਲਦੇ ਇਹ ਐੱਲ.ਈ.ਡੀ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕਰੀਨ ਰਾਹੀਂ ਅੰਦਰ ਕਿਹੜੇ ਗੁਰਦੁਆਰਾ ਸਾਹਿਬ ਹਨ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਐੱਲ.ਈ.ਡੀ ਰਾਹੀਂ ਇਹ ਵੀ ਦੱਸਿਆ ਜਾਵੇਗਾ ਕਿ ਨਾ ਨਸ਼ਾ ਕਰਕੇ ਜਾਣਾ ਹੈ ਤੇ ਨਾ ਹੀ ਅੰਦਰ ਨਸ਼ਾ ਲਿਆਉਣਾ ਹੈ। 

ਇਹ ਵੀ ਪੜ੍ਹੋ- ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ

ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਾਡੇ ਸੇਵਾਦਾਰਾਂ ਵੱਲੋਂ ਵੀ ਸ਼ਰਧਾਲੂਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਨਸ਼ਾ ਨਾ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਐੱਲ.ਈ.ਡੀਜ਼ ਲਗਾਈਆਂ ਜਾਣਗੀਆਂ। ਇਨ੍ਹਾਂ ਐੱਲ.ਈ.ਡੀਜ਼ 'ਚ ਨਾਲ-ਨਾਲ ਗੁਰਬਾਣੀ ਕੀਰਤਨ ਵੀ ਚੱਲੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News