ਯੂ. ਪੀ. ਦੇ ਅਫਸਰ ''ਤੇ ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਨੂੰ 1 ਕਰੋੜ ਰੁਪਏ ਲੈ ਕੇ ਛੱਡਣ ਦਾ ਦੋਸ਼

09/20/2017 7:07:16 PM

ਲਖਨਊ— ਉਤਰ ਪ੍ਰਦੇਸ਼ ਦੇ ਆਈ. ਜੀ. ਲੇਵਲ ਦੇ ਇਕ ਆਈ. ਪੀ. ਐਸ. ਅਫਸਰ 'ਤੇ ਸਨਸਨੀਖੇਜ ਦੋਸ਼ ਲੱਗੇ ਹਨ। ਅਫਸਰ 'ਤੇ ਦੋਸ਼ ਹੈ ਕਿ ਉਸ ਨੇ ਪੰਜਾਬ ਦੀ ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਉਰਫ ਘਨਸ਼ਾਮ ਪੂਰਾ ਨੂੰ ਫੜ੍ਹ ਕੇ ਇਕ ਕਰੋੜ ਰੁਪਏ ਦੇ ਬਦਲੇ  ਛੱਡ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੰਗਲਵਾਰ ਦੇਰ ਸ਼ਾਮ ਪ੍ਰਧਾਨ ਮੰਤਰੀ ਅਦਿੱਤਯਨਾਥ ਪ੍ਰਮੁੱਖ ਗ੍ਰਹਿ ਸਕੱਤਰ ਨੂੰ ਬੁਲਾ ਕੇ ਜ਼ਲਦ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਹਨ।
27 ਨਵੰਬਰ 2016 ਨੂੰ ਪਟਿਆਲਾ ਦੀ ਨਾਭਾ ਜੇਲ ਤੋਂ ਖਾਲਿਸਤਾਨ ਲਿਬਰੇਸ਼ਨ ਫਰੰਟ ਅਤੇ ਬੱਬਰ ਖਾਲਸਾ ਦੇ ਅੱਤਵਾਦੀਆਂ ਨੂੰ ਪੁਲਸ ਦੀ ਵਰਦੀ 'ਚ ਗਏ ਦੋਸ਼ੀਆਂ ਨੇ ਛੁਡਾ ਲਿਆ ਸੀ। ਇਸ ਪਲੈਨ ਦੇ ਮਾਸਟਰਮਾਈਂਡ ਗੋਪੀ ਘਨਸ਼ਾਮ ਪੂਰਾ ਨੂੰ ਯੂ. ਪੀ. 'ਚ 10 ਸਤੰਬਰ ਨੂੰ ਯੂ. ਪੀ. ਦੇ ਸ਼ਾਹਜਹਾਂਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਘਨਸ਼ਾਮ ਪੂਰਾ ਦੇ ਕਿਸੇ ਦੋਸਤ ਨੇ ਇਸ ਡਰ ਤੋਂ ਕਿਤੇ ਉਸ ਦਾ ਐਨਕਾਊਂਟਰ ਨਾ ਹੋ ਜਾਵੇ, ਉਸ ਦੀ ਗ੍ਰਿਫਤਾਰੀ ਦੀ ਜਾਣਕਾਰੀ ਆਪਣੀ ਫੇਸਬੁਕ ਪੋਸਟ 'ਤੇ ਦਿੱਤੀ। ਦੋਸ਼ ਹੈ ਕਿ ਪੰਜਾਬ ਦੇ ਇਕ ਦੂਜੇ ਵੱਡੇ ਦੋਸ਼ੀ ਅਤੇ ਸ਼ਰਾਬ ਵਪਾਰੀ ਦੇ ਜ਼ਰੀਏ 1 ਕਰੋੜ ਦੀ ਡੀਲ ਹੋਈ। ਜਿਸ ਦੀ ਅਗਵਾਈ ਸੁਲਤਾਨਪੁਰ ਦੇ ਇਕ ਕਾਂਗਰਸੀ ਆਗੂ ਨੇ ਕੀਤੀ।
ਪੰਜਾਬ ਪੁਲਸ ਨੇ ਕੀਤਾ ਖੁਲ੍ਹਾਸਾ
ਪੰਜਾਬ ਪੁਲਿਸ ਨੇ ਸ਼ਰਾਬ ਵਪਾਰੀ ਰਿੰਪਲ ਅਤੇ ਅਮਨਦੀਪ ਦੀ ਕਾਲ ਇੰਟਰਸੇਪਟ ਕੀਤੀ, ਜਿਸ ਨਾਲ ਪੂਰੇ ਮਾਮਲੇ ਦਾ ਪਤਾ ਚੱਲਿਆ। ਇਸ 'ਚ ਉਹ ਆਈ. ਜੀ. ਦੇ ਜ਼ਰੀਏ ਘਨਸ਼ਾਮ ਪੂਰਾ ਨੂੰ ਛੁਡਾਉਣ ਦੀ ਗੱਲ ਕਰ ਰਹੇ ਸਨ। ਪੰਜਾਬ ਪੁਲਸ ਅਤੇ ਆਈ. ਬੀ. ਨੇ ਇਸ ਦੀ ਜਾਣਕਾਰੀ ਉਤਰ ਪ੍ਰਦੇਸ਼ ਸਰਕਾਰ ਨੂੰ ਦਿੱਤੀ, ਜਿਸ ਤੋਂ ਬਾਅਦ ਸਰਕਾਰ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦੋਸ਼ੀ ਆਈ. ਜੀ. ਨੂੰ ਉਸ ਦੇ ਅਹੁਦੇ ਤੋਂ ਹਟਾਇਆ ਵੀ ਜਾ ਸਕਦਾ ਹੈ।


Related News