ਦਰਦਨਾਕ ਹਾਦਸਾ : ਟਰੈਕਟਰ ਟਰਾਲੀ ਥੱਲੇ ਆਉਣ ਕਾਰਨ 2 ਨੌਜਵਾਨਾਂ ਦੀ ਮੌਤ

Saturday, Apr 03, 2021 - 06:46 PM (IST)

ਦਰਦਨਾਕ ਹਾਦਸਾ : ਟਰੈਕਟਰ ਟਰਾਲੀ ਥੱਲੇ ਆਉਣ ਕਾਰਨ 2 ਨੌਜਵਾਨਾਂ ਦੀ ਮੌਤ

ਗੁਰੂ ਕਾ ਬਾਗ (ਰਾਕੇਸ਼ ਭੱਟੀ) : ਪੁਲਸ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਚੱਕ ਸਿਕੰਦਰ ਨਜ਼ਦੀਕ ਬੀਤੀ ਰਾਤ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਨਿਰਮਲ ਸਿੰਘ ਅਤੇ ਸਟੀਫ਼ਨ ਮਸੀਹ ਬੀਤੀ ਦੇਰ ਰਾਤ ਆਪਣੀ ਐਕਟਿਵਾ ’ਤੇ ਸਵਾਰ ਹੋ ਪਿੰਡ ਚੱਕ ਸਿਕੰਦਰ ਜਾ ਰਹੇ ਸਨ ਕਿ ਸਾਹਮਣੇ ਵਾਲੇ ਪਾਸਿਓਂ ਤੇਜ਼ ਰਫ਼ਤਾਰ ਅਤੇ ਬਿਨਾ ਲਾਈਟਾਂ ਤੋਂ ਟਰੈਕਟਰ ਟਰਾਲੀ ਨੇ ਦੋਵਾਂ ਨੂੰ ਕੁੱਚਲ ਦਿੱਤਾ, ਜਿਸ ਦੌਰਾਨ ਨਿਰਮਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸਟੀਫ਼ਨ ਮਸੀਹ ਦੇ ਜ਼ੇਰੇ ਇਲਾਜ ਮੌਤ ਹੋ ਗਈ।

ਇਹ ਵੀ ਪੜ੍ਹੋ : ਮੋਟਰ ਸਾਈਕਲ 'ਤੇ ਮੇਲੇ ਜਾਂਦੀ ਕੁੜੀ ਨਾਲ ਵਾਪਰਿਆ ਹਾਦਸਾ, ਮੌਤ 

PunjabKesari

ਉਨ੍ਹਾਂ ਦੱਸਿਆ ਕਿ ਟਰੈਕਟਰ ਟਰਾਲੀ ਚਲਾਕ ਮੌਕੇ ਤੋਾਂ ਟਰੈਕਟਰ ਟਰਾਲੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਮੌਕੇ ’ਤੇ ਪਹੁੰਚੇ ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਰਫ਼ਤਾਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 38 ਸਾਲਾ ਜਨਾਨੀ  ਨਾਲ ਕੀਤਾ ਜਬਰ-ਜ਼ਨਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Anuradha

Content Editor

Related News