ਅੰਮ੍ਰਿਤਸਰ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ

Wednesday, Aug 18, 2021 - 09:01 PM (IST)

ਅੰਮ੍ਰਿਤਸਰ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ

ਅੰਮ੍ਰਿਤਸਰ (ਅਰੁਣ)- ਮਜੀਠਾ ਰੋਡ ਥਾਣੇ ਅਧੀਨ ਪੈਂਦੇ ਇਕ ਹੋਟਲ ’ਚ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਸ਼ੁਰੂ ਹੋਈ ਤਕਰਾਰ ਦੇ ਚਲਦਿਆਂ ਇਕ ਨੌਜਵਾਨ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਜੀਠਾ ਰੋਡ ਦੀ ਪੁਲਸ ਅਤੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਮ੍ਰਿਤਕ ਨੌਜਵਾਨਾਂ ਦੀ ਪਛਾਣ ਮਨੀ ਸੁਨਿਆਰਾ ਅਤੇ ਵਿਕਰਮ ਵਜੋਂ ਹੋਈ ਹੈ। ਪੁਲਸ ਵੱਲੋਂ 6 ਖਾਲੀ ਖੋਲ ਤੇ ਕੁਝ ਸ਼ੱਕੀ ਵਿਅਕਤੀਆਂ ਤੋਂ ਇਲਾਵਾ 2 ਕਾਰਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਕਿਸਾਨ ਮੋਰਚੇ ਦੌਰਾਨ ਸਿੰਘੂ ਬਾਰਡਰ ’ਤੇ ਜਖ਼ਮੀ ਹੋਏ ਮਜ਼ਦੂਰ ਦੀ ਮੌਤ 

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪੁਲਸ ਅਧਿਕਾਰੀ ਏ. ਡੀ. ਸੀ. ਪੀ. 2 ਸੰਦੀਪ ਮਲਿਕ ਨੇ ਦੱਸਿਆ ਕਿ ਹੋਟਲ ਪ੍ਰਬੰਧਕਾਂ ਦੇ ਮੁਤਾਬਕ ਜਨਮ ਦਿਨ ਦੀ ਪਾਰਟੀ ਦੌਰਾਨ ਅਚਾਨਕ ਕੇਕ ਲੱਗਣ ਨਾਲ ਆਪਸੀ ਤਕਰਾਰ ਸ਼ੁਰੂ ਹੋ ਗਈ ਤੇ ਹੋਟਲ ’ਚੋਂ ਬਾਹਰ ਨਿਕਲਣ ’ਤੇ ਇਹ ਤਕਰਾਰ ਹੱਥੋਪਾਈ ਤਕ ਪਹੁੰਚ ਗਈ। ਇਸ ਦੌਰਾਨ ਇਕ ਨੌਜਵਾਨ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਗੋਲੀਆਂ ਲੱਗਣ ਨਾਲ ਮਨੀ ਸੁਨਿਆਰਾ ਤੇ ਵਿਕਰਮ ਦੀ ਮੌਤ ਹੋ ਗਈ। ਏ. ਡੀ. ਸੀ. ਪੀ. 2 ਸੰਦੀਪ ਮਲਿਕ ਨੇ ਦੱਸਿਆ ਕਿ ਹਮਲਾਵਰ ਮਨੀ ਢਿੱਲੋ ਜੋ ਕਿ ਸੁਲਤਾਨਵਿੰਡ ਇਲਾਕੇ ਦਾ ਵਸਨੀਕ ਹੈ, ਦੇ ਖ਼ਿਲਾਫ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

Bharat Thapa

Content Editor

Related News