ਚਾਕੂ ਦੀ ਨੋਕ ''ਤੇ ਦੋ ਲੁਟੇਰਿਆਂ ਨੇ ਬਜ਼ੁਰਗ ਕੋਲੋਂ ਖੋਹੀ ਨਕਦੀ

Saturday, Nov 25, 2017 - 03:46 AM (IST)

ਚਾਕੂ ਦੀ ਨੋਕ ''ਤੇ ਦੋ ਲੁਟੇਰਿਆਂ ਨੇ ਬਜ਼ੁਰਗ ਕੋਲੋਂ ਖੋਹੀ ਨਕਦੀ

ਕਾਹਨੂੰਵਾਨ, (ਸੁਨੀਲ )- ਬੇਟ ਖੇਤਰ ਵਿਚ ਜੁਰਮ ਦਾ ਗਰਾਫ਼ ਦਿਨੋਂ ਦਿਨ ਵੱਧ ਰਿਹਾ ਹੈ। ਪੁਲਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਾਨੋਵਾਲ ਖ਼ੁਰਦ ਦੇ ਇਕ ਬਜ਼ੁਰਗ ਕੋਲੋਂ ਦਿਨ- ਦਿਹਾੜੇ ਦੋ ਲੁਟੇਰਿਆਂ ਵਲੋਂ ਨਕਦੀ ਖੋਹਣ ਦੀ ਖ਼ਬਰ ਹੈ । 
ਬਜ਼ੁਰਗ ਸੁੱਚਾ ਸਿੰਘ ਪੁੱਤਰ ਮੱਘਰ ਸਿੰਘ ਨੇ ਦੱਸਿਆ ਕਿ ਲੁੱਟ ਖੋਹ ਦੀ ਇਹ ਘਟਨਾ ਬੀਤੇ ਦਿਨ ਜਦੋਂ ਉਹ ਆਪਣੇ ਖੇਤਾਂ ਵੱਲ ਗਿਆ ਸੀ ਉਸ ਸਮੇਂ ਵਾਪਰੀ । ਬਜ਼ੁਰਗ ਵੱਲੋਂ ਨੇੜੇ ਕਿਸਾਨ ਤੋਂ ਟਰੈਕਟਰ ਨਾਲ ਆਪਣੀ ਕਣਕ ਦੀ ਬਿਜਾਈ ਕਰਵਾਈ ਸੀ । ਬਜ਼ੁਰਗ ਨੇ ਦੱਸਿਆ ਕਿ ਟਰੈਕਟਰ ਵਾਲੇ ਕਿਸਾਨ ਦੀ ਵਹਾਈ ਦੇ 1500 ਰੁਪਏ ਦੇਣ ਲਈ ਜਾਂਦੇ ਸਮੇਂ ਰਸਤੇ ਵਿਚ ਉਸ ਨੂੰ ਇੱਕ ਮੋਟਰ ਸਾਈਕਲ ਨੌਜਵਾਨ ਨੇ ਰਸਤਾ ਪੁੱਛਣ ਲਈ ਰੋਕਿਆ । ਜਦੋਂ ਬਜ਼ੁਰਗ ਉਸ ਨਾਲ ਗੱਲਬਾਤ ਕਰ ਹੀ ਰਿਹਾ ਸੀ ਤਾਂ ਏਨੇ ਨੂੰ ਇਕ ਹੋਰ ਨੌਜਵਾਨ ਨੇੜਲੇ ਕਮਾਦ ਵਿੱਚੋਂ ਨਿਕਲਿਆ ਅਤੇ ਉਸ ਨੂੰ ਪਿੱਛੇ ਤੋਂ ਜੱਫਾ ਪਾ ਲਿਆ। ਇੰਨੇ ਸਮੇਂ 'ਚ ਮੋਟਰਸਾਈਕਲ ਨੌਜਵਾਨ ਨੇ ਚਾਕੂ ਦੀ ਨੋਕ ਉੱਤੇ ਉਸ ਦੀ ਜੇਬ ਵਿਚੋਂ 1500 ਰੁਪਏ ਕੱਢ ਲਏ ਅਤੇ  ਮੌਕੇ ਤੋਂ ਫ਼ਰਾਰ ਹੋ ਗਏ । ਦੋਵਾਂ ਲੁਟੇਰਿਆਂ ਨੇ ਆਪਣੇ ਮੂੰਹ ਰੁਮਾਲ ਨਾਲ ਬੰਨੇ ਹੋਏ ਸਨ। ਬਜ਼ੁਰਗ ਵੱਲੋਂ ਖੋਫਜਦਾ ਹੋ ਕੇ ਦੋ ਦਿਨ ਤੱਕ ਘਰ ਆ ਕੇ ਵੀ ਕਿਸੇ ਪਰਿਵਾਰਕ ਮੈਂਬਰ ਨਾਲ ਇਸ ਲੁੱਟ ਖੋਹ ਬਾਰੇ ਕੋਈ ਗੱਲ ਨਹੀਂ ਕੀਤੀ। 


Related News